ਗੁਜਰਾਤ ਮਾਡਲ ‘ਵੋਟ ਚੋਰੀ’ ਦਾ ਮਾਡਲ : ਰਾਹੁਲ ਗਾਧੀ
ਟਰੰਪ ਦੇ ਹੁਕਮਾਂ ’ਤੇ ਪ੍ਰਧਾਨ ਮੰਤਰੀ ਨੇ 5 ਘੰਟਿਆਂ ਅੰਦਰ ਜੰਗ ਰੁਕਵਾਈ : ਰਾਹੁਲ ਗਾਂਧੀ
ਮੁਜ਼ੱਫਰਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ‘ਗੁਜਰਾਤ ਮਾਡਲ’ ਦਾ ਜ਼ਿਕਰ ਕਰਦੇ ਸਨ ਉਹ ਅਸਲ ਵਿਚ ‘ਵੋਟ ਚੋਰੀ’ ਮਾਡਲ ਸੀ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਦੇ ਨਾਲ ਡੀ.ਐਮ.ਕੇ. ਦੇ ਐਮ.ਕੇ. ਸਟਾਲਿਨ ਅਤੇ ਆਰ.ਜੇ.ਡੀ. ਦੇ ਤੇਜਸਵੀ ਯਾਦਵ ਵੀ ਸ਼ਾਮਲ ਹੋਏ। ਅਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੇ ਗੁਜਰਾਤ ਦੇ ਲੋਕਾਂ ਦੀਆਂ ਵੋਟਾਂ ਚੋਰੀ ਕਰਨੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਕਿਹਾ, ‘‘ਭਾਜਪਾ, ਮੋਦੀ ਅਤੇ ਸ਼ਾਹ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਾਂ ਚੋਰੀ ਕਰ ਕੇ ਚੋਣਾਂ ਜਿੱਤਦੇ ਹਨ।’’
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨ ਨਾਲ ਫੌਜੀ ਸੰਘਰਸ਼ ਨੂੰ ਪੰਜ ਘੰਟਿਆਂ ਦੇ ਅੰਦਰ ਖਤਮ ਕਰਨ ਲਈ ਸਹਿਮਤ ਹੋ ਗਏ ਸਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਦੇ ਨਾਲ ਡੀ.ਐਮ.ਕੇ. ਦੇ ਐਮ.ਕੇ. ਸਟਾਲਿਨ ਅਤੇ ਆਰ.ਜੇ.ਡੀ. ਦੇ ਤੇਜਸਵੀ ਯਾਦਵ ਵੀ ਸ਼ਾਮਲ ਹੋਏ।
ਉਨ੍ਹਾਂ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਟਰੰਪ ਨੇ ਅੱਜ ਕੀ ਕਿਹਾ ਹੈ? ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨਾਲ ਤਣਾਅ ਸਿਖਰ ਉਤੇ ਸੀ ਤਾਂ ਉਨ੍ਹਾਂ ਨੇ ਮੋਦੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਲੜਾਈ ਰੋਕਣ ਲਈ ਕਿਹਾ। ਅਤੇ ਮੋਦੀ ਨੇ ਤੁਰਤ ਗੱਲ ਮੰਨੀ। ਟਰੰਪ ਨੇ 24 ਘੰਟੇ ਦਾ ਸਮਾਂ ਦਿਤਾ ਗਿਆ ਸੀ ਪਰ ਉਨ੍ਹਾਂ ਨੇ ਟਰੰਪ ਦੇ ਨਿਰਦੇਸ਼ਾਂ ਅਨੁਸਾਰ ਪੰਜ ਘੰਟਿਆਂ ’ਚ ਅਜਿਹਾ ਕਰ ਦਿਤਾ।’’
ਇਹ ਇਸ਼ਾਰਾ ਟਰੰਪ ਦੇ ਇਕ ਵੀਡੀਉ ਵਲ ਸੀ ਜਿਸ ਵਿਚ ਉਹ ਵ੍ਹਾਈਟ ਹਾਊਸ ਵਿਚ ਕੈਬਨਿਟ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਦੇਖੇ ਜਾ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਉਨ੍ਹਾਂ ਦੇ ਦਖਲ ਤੋਂ ਬਾਅਦ ਰੁਕ ਗਿਆ ਸੀ, ਜਿਸ ਦਾਅਵੇ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੱਦ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਅਮਰੀਕਾ ਦੀ ਕਿਸੇ ਵਿਚੋਲਗੀ ਤੋਂ ਬਿਨਾਂ ਅਪਣੀਆਂ ਫੌਜਾਂ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਮਈ ਵਿਚ ਅਪਣੀਆਂ ਫੌਜੀ ਕਾਰਵਾਈਆਂ ਰੋਕ ਦਿਤੀਆਂ ਸਨ।
ਰਾਹੁਲ ਗਾਂਧੀ ਨੇ ਮੀਡੀਆ ਉਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਮੀਡੀਆ ਤੁਹਾਨੂੰ ਇਹ ਨਹੀਂ ਵਿਖਾਏਗਾ ਕਿ ਟਰੰਪ ਨੇ ਕੀ ਕਿਹਾ ਹੈ ਕਿਉਂਕਿ ਉਹ ਸਿਰਫ ਮੋਦੀ ਅਤੇ ਉਨ੍ਹਾਂ ਦੇ ਦੋਸਤਾਨਾ ਕਾਰੋਬਾਰੀਆਂ ਦੀ ਪਰਵਾਹ ਕਰਦਾ ਹੈ ਨਾ ਕਿ ਮੇਰੇ, ਸਟਾਲਿਨ ਜਾਂ ਤੇਜਸਵੀ ਵਰਗੇ ਲੋਕਾਂ ਦੀ।’’
ਰਾਏਬਰੇਲੀ ਦੇ ਸੰਸਦ ਮੈਂਬਰ ਨੇ ਬਿਹਾਰ ’ਚ ਵੋਟਰ ਸੂਚੀ ਦੇ ਖਰੜੇ ਵਿਚੋਂ 65 ਲੱਖ ਲੋਕਾਂ ਦੇ ਨਾਂ ਹਟਾਉਣ ਉਤੇ ਵੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘‘ਬਿਹਾਰ ਦੇ ਹਜ਼ਾਰਾਂ ਲੋਕਾਂ ਨੇ ਸਾਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਨਾਂ ਗਲਤ ਤਰੀਕੇ ਨਾਲ ਹਟਾ ਦਿਤੇ ਗਏ ਹਨ। ਇੰਨਾ ਜ਼ਿਆਦਾ ਕਿ ਬਹੁਤ ਸਾਰੇ ਜਿਉਂਦੇ ਲੋਕਾਂ ਨੂੰ ਮ੍ਰਿਤਕ (ਖਰੜਾ ਸੂਚੀ ਵਿਚ) ਵਿਖਾਇਆ ਗਿਆ ਹੈ।’’
ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਅਮੀਰਾਂ ਦੇ ਨਾਂ ਨਹੀਂ ਬਲਕਿ ਦਲਿਤਾਂ, ਓ.ਬੀ.ਸੀ., ਅਤਿ ਪੱਛੜੇ ਵਰਗਾਂ ਅਤੇ ਘੱਟ ਗਿਣਤੀਆਂ ਦੇ ਨਾਂ ਹਟਾ ਰਿਹਾ ਹੈ। ਉਹ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਕੇਂਦਰ ’ਚ ਸੱਤਾਧਾਰੀ ਭਾਜਪਾ ਨਹੀਂ ਚਾਹੁੰਦੀ ਕਿ ਆਮ ਲੋਕਾਂ ਦੀ ਆਵਾਜ਼ ਸੁਣੀ ਜਾਵੇ।