ਦਿੱਗਜ਼ ਸਪਿੰਨਰ ਗੇਂਦਬਾਜ਼ ਆਰ ਅਸ਼ਵਿਨ ਨੇ IPL ਤੋਂ ਲਿਆ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਸੀ ਅਸ਼ਵਿਨ

Veteran spinner R Ashwin retires from IPL

ਨਵੀਂ ਦਿੱਲੀ : ਦਿੱਗਜ਼ ਸਪਿੰਨਰ ਆਰ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਅਸ਼ਵਿਨ ਦੇ ਆਈਪੀਐਲ ਤੋਂ ਸੰਨਿਆਸ ਲੈਣ ਵਾਲੇ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਦਕਿ ਅਸ਼ਵਿਨ ਪੰਜ ਵਾਰ ਦੀ ਆਈਪੀਐਲ ਟਰਾਫੀ ਜੇਤੂ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਸਨ। ਜ਼ਿਕਰਯੋਗ ਹੈ  ਕਿ ਆਰ ਅਸ਼ਵਿਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।

ਆਈਪੀਐਲ ਤੋਂ ਸੰਨਿਆਸ ਲੈਣ ਮਗਰੋਂ ਅਸ਼ਵਨੀ ਨੇ ਕਿਹਾ ਕਿ ਆਈਪੀਐਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਅਸ਼ਵਿਨ ਨੇ ਕਿਹਾ ਕਿ ਉਹ ਦੁਨੀਆ ਭਰ ਦੀਆਂ ਵੱਖ-ਵੱਖ ਲੀਗਾਂ ’ਚ ਖੇਡਣ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਦਾ ਮੇਰਾ ਸਫਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ।