ਦੇਖੋ ਮਹਿਲਾ ਨੇ ਕਿਵੇਂ ਸਿਖਾਇਆ ਬੱਸ ਡਰਾਇਵਰ ਨੂੰ ਸਬਕ, ਵੀਡੀਓ ਵਾਇਰਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਉਦੋਂ ਤੱਕ ਪਾਸੇ ਨਹੀਂ ਹਟਦੀ ਜਦੋਂ ਤੱਕ ਬੱਸ ਡਰਾਇਵਰ ਸਹੀ ਦਿਸ਼ਾ ਵਿਚ ਬੱਸ ਨਹੀਂ ਚਲਾਉਂਦਾ।

kerala woman on scooty makes bus driver take right lane viral video

ਕੇਰਲ- ਸ਼ੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਬੱਸ ਡਰਾਇਵਰ ਗਲਤ ਸਾਈਡ ਤੇ ਬੱਸ ਚਲਾ ਰਿਹਾ ਸੀ ਅਤੇ ਮਹਿਲਾ ਨੇ ਆਪਣੀ ਸਕੂਟੀ ਉਸ ਬੱਸ ਦੇ ਅੱਗੇ ਖੜ੍ਹੀ ਕਰ ਦੱਤੀ। ਸ਼ੋਸ਼ਲ ਮੀਡੀਆ 'ਤੇ ਇਸ ਔਰਤ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਮਹਿਲਾ ਬੱਸ ਦੇ ਅੱਗੇ ਹੀ ਖੜ੍ਹੀ ਰਹਿੰਦੀ ਹੈ ਅਤੇ ਬੱਸ ਨੂੰ ਅੱਗੇ ਹੀ ਨਹੀਂ ਜਾਣ ਦਿੰਦੀ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਉਦੋਂ ਤੱਕ ਪਾਸੇ ਨਹੀਂ ਹਟਦੀ ਜਦੋਂ ਤੱਕ ਬੱਸ ਡਰਾਇਵਰ ਸਹੀ ਦਿਸ਼ਾ ਵਿਚ ਬੱਸ ਨਹੀਂ ਚਲਾਉਂਦਾ। ਬੱਸ ਵਾਲੇ ਨੇ ਉਸ ਮਹਿਲਾ ਨੂੰ ਕਈ ਵਾਰ ਪਾਸੇ ਹਟਣ ਲਈ ਕਿਹਾ ਪਰ ਮਹਿਲਾ ਇਕ ਜਗ੍ਹਾ 'ਤੇ ਹੀ ਡਟ ਕੇ ਖੜ੍ਹੀ ਰਹੀ। ਲੋਕਾਂ ਨੇ ਇਸ ਵੀਡੀਓ ਵਿਚ ਕਮੈਂਟ ਕੀਤੇ ਹਨ

ਕਿ ਇਸ ਮਹਿਲਾ ਦੀ ਸਕੂਟੀ ਦੀ ਨੰਬਰ ਪਲੇਟ ਕੇਰਲਾ ਦੀ ਹੈ। ਇਕ ਯੂਜ਼ਰ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ਜੇ ਤੁਸੀਂ ਸਹੀ ਹੁੰਦੇ ਹੋ ਤਾ ਤੁਹਾਡਾ ਅੰਦਾਜ਼ ਹੀ ਅਲੱਗ ਹੁੰਦਾ ਹੈ। ਨਾਲ ਹੀ ਉਹਨਾਂ ਲਿਖਿਆ ਕਿ ਬੱਸ ਡਰਾਇਵਰ ਨੂੰ ਸਹੀ ਰਾਸਤਾ ਦਿਖਾਉਣ ਲਈ ਬੱਸ ਡਰਾਇਵਰ ਦਾ ਰਾਸਤਾ ਹੀ ਰੋਕ ਲਿਆ, ਮਹਿਲਾ ਨੂੰ ਸਲਾਮ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।