ਪ੍ਰਿਯੰਕਾ ਗਾਂਧੀ ਦਾ ਭਾਰਤ ਬੰਦ ਦਾ ਸਮਰਥਨ, ਕਿਹਾ- ਪੂਰਾ ਭਾਰਤ ਕਿਸਾਨਾਂ ਦੇ ਨਾਲ
ਪੀਐਮ ਮੋਦੀ ਕਾਲੇ ਕਾਨੂੰਨ ਵਾਪਸ ਲਓ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ (Priyanka Gandhi Vadra) ਨੇ ਸੋਮਵਾਰ ਨੂੰ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ "ਭਾਰਤ ਬੰਦ" ( bharat bandh) ਦਾ ਸਮਰਥਨ ਕੀਤਾ।
ਪ੍ਰਿਅੰਕਾ ਗਾਂਧੀ (Priyanka Gandhi Vadra) ਨੇ ਟਵੀਟ ਕਰਦਿਆਂ ਕਿਹਾ, "ਖੇਤ ਕਿਸਾਨ ਕਾ, ਮਿਹਨਤ ਕਿਸਾਨ ਕੀ, ਫਸਲ ਕਿਸਾਨ ਕੀ ਪਰ ਭਾਜਪਾ ਸਰਕਾਰ ਇਨ੍ਹਾਂ ਤੇ ਆਪਣੇ ਖਰਬਪਤੀ ਦੋਸਤਾਂ ਦਾ ਕਬਜ਼ਾ ਜਮਾਉਣ ਲਈ ਉਤਸੁਕ ਹੈ। ਪੂਰਾ ਭਾਰਤ ਕਿਸਾਨਾਂ ਦੇ ਨਾਲ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ( PM MODI) ਕਰਦੇ ਹੋਏ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਲਓ।
ਹੋਰ ਵੀ ਪੜ੍ਹੋ: ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਪਿਤਾ ਨੇ 39 ਦਿਨ ਦੇ ਮਾਸੂਮ ਦੀਆਂ ਤੋੜੀਆਂ ਸਨ 71 ਹੱਡੀਆਂ |
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ 5 ਸਤੰਬਰ ਨੂੰ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਵਿੱਚ 27 ਸਤੰਬਰ ਨੂੰ 'ਭਾਰਤ ਬੰਦ' ( bharat bandh) ਦਾ ਐਲਾਨ ਕੀਤਾ ਸੀ।
ਹੋਰ ਵੀ ਪੜ੍ਹੋ: ਇਕ ਸਾਲ 'ਚ ਨਕਸਲਵਾਦ ਦਾ ਖਾਤਮਾ, ਮੁੱਖ ਮੰਤਰੀਆਂ ਨਾਲ ਮੀਟਿੰਗ ਕਰ ਕੇ ਅਮਿਤ ਸ਼ਾਹ ਨੇ ਬਣਾਈ ਰਣਨੀਤੀ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਕਾਂਗਰਸ ਸਮੇਤ ਵੱਖ -ਵੱਖ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ।
ਹੋਰ ਵੀ ਪੜ੍ਹੋ: ਭਾਰਤ ਬੰਦ: ਜਲੰਧਰ ’ਚ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ, ਬਾਅਦ ’ਚ ਦਿਖਾਈ ਦਰਿਆਦਿਲੀ |