ਮਹਿਲਾ ਪੁਲਿਸ ਮੁਲਾਜ਼ਮ ਨੂੰ ਡਿਊਟੀ ਨਿਭਾਉਣੀ ਪਈ ਮਹਿੰਗੀ, ਵਕੀਲ ਨੇ ਕੀਤੀ ਜਾਨੋਂ ਮਾਰਨ ਦੀ ਕੋਸ਼ਿਸ਼  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਰਾਦਾ ਕਤਲ ਮਾਮਲੇ 'ਚ ਵਿੱਚ ਵਕੀਲ ਦੀ ਪਤਨੀ ਵੀ ਗੁਨਾਹਗਾਰ  

The woman policeman had to perform the duty dearly, the lawyer tried to kill her

 

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਟਰੈਫ਼ਿਕ ਕਾਂਸਟੇਬਲ ਨੂੰ ਆਪਣੀ ਡਿਊਟੀ ਕਰਨ ਬਦਲੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਵੀ ਇੱਕ ਵਕੀਲ ਅਤੇ ਉਸ ਦੀ ਪਤਨੀ ਹਨ। ਮੁਲਜ਼ਮ ਵਕੀਲ ਤੇ ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। 

ਨਾਲਸੋਪਾਰਾ ਥਾਣੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਪ੍ਰਗਿਆ ਸ਼ਿਰਾਮ ਦਲਵੀ (36) ਨੇ ਟ੍ਰੈਫ਼ਿਕ ਨਿਯਮਾਂ ਦੀ ਕਥਿਤ ਉਲੰਘਣਾ ਦੇ ਦੋਸ਼ 'ਚ ਐਡਵੋਕੇਟ ਬ੍ਰਿਜੇਸ਼ ਕੁਮਾਰ ਬੋਲੋਰੀਆ (35) ਦਾ ਮੋਟਰਸਾਈਕਲ ਜ਼ਬਤ ਕੀਤਾ ਸੀ, ਜੋ ਕਿ ਜ਼ਬਤ ਕੀਤੇ ਵਾਹਨਾਂ ਦੇ ਗੋਦਾਮ ਵਿੱਚ ਰੱਖਿਆ ਹੋਇਆ ਸੀ।

ਬੋਲੋਰੀਆ ਅਤੇ ਉਸ ਦੀ ਪਤਨੀ ਡੌਲੀ ਕੁਮਾਰੀ ਸਿੰਘ (32) ਸੋਮਵਾਰ 26 ਸਤੰਬਰ ਨੂੰ ਗੋਦਾਮ ਵਿਚ ਗਏ ਅਤੇ ਮੋਟਰਸਾਈਕਲ ਆਪਣੇ ਨਾਲ ਲੈ ਗਏ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਦਲਵੀ ਨੇ ਦੋਸ਼ੀਆਂ ਨੂੰ ਗੋਦਾਮ ਦੇ ਦਰਵਾਜ਼ੇ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦਲਵੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੁਲਿਸ ਕਾਂਸਟੇਬਲ ਦਲਵੀ ਦੇ ਹੱਥਾਂ-ਪੈਰਾਂ 'ਤੇ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਫ਼ਰਾਰ ਹੋਣ ਦੌਰਾਨ ਦੋਸ਼ੀ ਵਕੀਲ ਨੇ ਦਲਵੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ, ਅਤੇ ਉਸ ਦੀ ਸ਼ਿਕਾਇਤ ਆਧਾਰ 'ਤੇ ਪੁਲਿਸ ਨੇ ਵਕੀਲ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307, 353, 504 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਅਤੇ ਮਾਮਲੇ ਸੰਬੰਧੀ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।