ਡਾਕਟਰਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣਾ ਬਹੁਤ ਹੀ ਸ਼ਰਮਨਾਕ-ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੂੰ ਨਗਰ ਨਿਗਮਾਂ ਨੂੰ ਗ੍ਰਾਂਟ ਦੇਣ ਦੀ ਕੀਤੀ ਅਪੀਲ

Arvind kejariwal

ਨਵੀਂ ਦਿੱਲੀ-:ਉੱਤਰੀ ਦਿੱਲੀ ਨਗਰ ਨਿਗਮ ਦੇ ਕਈ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 3 ਮਹੀਨਿਆਂ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਅਤੇ ਇਸ ਨੂੰ ਲੈ ਕੇ ਉਹ ਪਿਛਲੇ 2 ਹਫ਼ਤਿਆਂ ਤੋਂ ਪ੍ਰਦਰਸ਼ਨ ਵੀ ਕਰ ਰਹੇ ਹਨ । ਇਸਤੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜ਼ਬੂਰ ਕਰਨਾ ਬੁਹਤ ਹੀ ਸ਼ਰਮਨਾਕ ਗੱਲ ਹੈ । ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨਗਰ ਨਿਗਮਾਂ ਨੂੰ ਗਰਾਂਟ ਦੇਣ ਦੀ ਅਪੀਲ ਵੀ ਕੀਤੀ ਤਾਂ ਕਿ ਉਹ ਡਾਕਟਰਾਂ ਨੂੰ ਤਨਖਾਹ ਦੇ ਸਕਣ । ਕੇਜਰੀਵਾਲ ਨੇ ਕਿਹਾ ਮੈਨੂੰ ਇਸ ਗੱਲ ਦਾ ਕਾਫ਼ੀ ਦੁਖ ਹੈ ਕਿ ਡਾਕਟਰਾਂ ਨੂੰ ਤਨਖਾਹ ਲਈ ਪ੍ਰਦਰਸ਼ਨਾ ਕਰਨਾ ਪੈ ਰਿਹਾ ਹੈ । ਇਨ੍ਹਾਂ ਡਾਕਟਰਾਂ ਨੇ ਗਲੋਬਲ ਮਹਾਮਾਰੀ ਦੌਰਾਨ ਆਪਣੇ ਜੀਵਨ ਨੂੰ ਖਤਰੇ 'ਚ ਪਾਇਆ । ਇਹ ਸ਼ਰਮਨਾਕ ਹੈ ।