ਕੇਂਦਰ ਸਰਕਾਰ ਹਵਾ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਤਿਆਰ ਕਰ ਰਹੀ ਵੱਡੀ ਰਣਨੀਤੀ
ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ 'ਚ ਹਵਾ ਗੁਣਵੱਤਾ ਦੇ ਖਰਾਬ ਹੁੰਦੇ ਪੱਧਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।
ਨਵੀਂ ਦਿੱਲੀ: ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਦਿੱਲੀ ਐਨਸੀਆਰ 'ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਜਲਦ ਹੀ ਫੈਸਲਾ ਲਵੇਗੀ। ਇਸ ਬਾਰੇ ਵਾਤਾਵਰਣ ਮੰਤਰਾਲੇ ਨੇ ਜਾਣਕਾਰੀ ਸਾਂਝਾ ਕੀਤੀ ਹੈ।
ਵਾਤਾਵਰਣ ਸਕੱਤਰ ਆਰਪੀ ਗੁਪਤਾ ਨੇ ਕਿਹਾ, "ਨਵਾਂ ਕਾਨੂੰਨ ਸਿਰਫ ਦਿੱਲੀ ਤੇ ਐਨਸੀਆਰ ਲਈ ਹੋਵੇਗਾ ਤੇ ਜਲਦ ਆਵੇਗਾ। ਇਸ ਦੇ ਜ਼ੁਰਮਾਨੇ ਸਬੰਧੀ ਸੂਚਨਾ 'ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ। ਇਹ ਨਵਾਂ ਕਾਨੂੰਨ ਸਿਰਫ ਦਿੱਲੀ-ਐਨਸੀਆਰ ਖੇਤਰ 'ਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਹੈ। ਹਵਾ ਕਾਨੂੰਨ ਰਾਸ਼ਟਰ ਲਈ ਹੈ ਤੇ ਇਹ ਜਿਉਂ ਦਾ ਤਿਉਂ ਰਹੇਗਾ।"
ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ 'ਚ ਹਵਾ ਗੁਣਵੱਤਾ ਦੇ ਖਰਾਬ ਹੁੰਦੇ ਪੱਧਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਕੇਂਦਰ ਨੇ ਕੋਰਟ ਨੂੰ ਦੱਸਿਆ ਸੀ ਕਿ ਉਹ ਪ੍ਰਦੂਸ਼ਣ ਨੂੰ ਕੰਟਰੋਲ ਰੱਖਣ ਲਈ ਨਵਾਂ ਕਾਨੂੰਨ ਲਿਆਵੇਗਾ ਤੇ ਉਸ ਦੇ ਸਨਮੁੱਖ ਚਾਰ ਦਿਨ ਦੇ ਅੰਦਰ ਇੱਕ ਪ੍ਰਸਤਾਵ ਪੇਸ਼ ਕਰੇਗਾ।