'Go Corona Go' ਦਾ ਨਾਅਰਾ ਦੇਣ ਵਾਲੇ ਕੇਂਦਰੀ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਮੁੰਬਈ ਦੇ ਹਸਪਤਾਲ ਵਿਚ ਭਰਤੀ

Ramdas Athawale tests positive for Corona virus

ਮੁੰਬਈ: ਮੰਗਲਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਜ਼ਰੀਏ ਦਿੱਤੀ ਹੈ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਮੁਖੀ ਰਾਮਦਾਸ ਅਠਾਵਲੇ ਨੇ ਬੀਤੇ ਦਿਨ ਅਦਾਕਾਰਾ ਪਾਇਲ ਘੋਸ਼ ਨੂੰ ਪਾਰਟੀ ਨੇਤਾਵਾਂ ਦੀ ਮੌਜੂਦਗੀ ਵਿਚ ਪਾਰਟੀ 'ਚ ਸ਼ਾਮਲ ਕੀਤਾ ਸੀ। ਫਿਲਹਾਲ ਰਾਮਦਾਸ ਅਠਾਵਲੇ ਨੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਉਹਨਾਂ ਨੇ ਟਵੀਟ ਜ਼ਰੀਏ ਕਿਹਾ, 'ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਸਾਵਧਾਨੀ ਵਜੋਂ ਮੈਂ ਹਸਪਤਾਲ ਵਿਚ ਭਰਤੀ ਹੋ ਕੇ ਡਾਕਟਰਾਂ ਦੀ ਸਲਾਹ ਦਾ ਪਾਲਣ ਕਰਾਂਗਾ। ਜੋ ਵੀ ਮੇਰੇ ਸੰਪਰਕ ਵਿਚ ਆਏ ਹਨ, ਉਹ ਲੋਕ ਅਪਣਾ ਕੋਰੋਨਾ ਵਾਇਰਸ ਟੈਸਟ ਕਰਵਾ ਲੈਣ। ਫਿਲਹਾਲ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ'।

ਜ਼ਿਕਰਯੋਗ ਹੈ ਕਿ ਰਾਮਦਾਸ ਅਠਾਵਲੇ ਨੇ 'ਗੋ ਕੋਰੋਨਾ ਗੋ' ਦਾ ਨਾਅਰਾ ਦਿੱਤਾ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਇਆ ਸੀ। ਦੱਸ ਦਈਏ ਕਿ ਰਾਮਦਾਸ ਅਠਾਵਲੇ ਰਾਜ ਸਭਾ ਦੇ ਮੈਂਬਰ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਕੇਂਦਰੀ ਰਾਜ ਸਮਾਜਕ ਨਿਆਂ ਮੰਤਰੀ ਹਨ।