ਸਪਾ ਸਾਂਸਦ ਦੀ ਸਲਾਹ: ਅਸਤੀਫ਼ਾ ਦੇ ਕੇ ਮੋਦੀ ਦੀ ਪੂਜਾ ਸ਼ੁਰੂ ਕਰ ਦੇਣ ਗੁਲਾਬ ਦੇਵੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਲਾਬ ਦੇਵੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਦੀ ਪੂਜਾ ਸ਼ੁਰੂ ਕਰ ਦੇਣੀ ਚਾਹੀਦੀ ਹੈ।

SP MP's advice: Gulab Devi should start worshiping Modi by resigning

 

ਸੰਭਲ - ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਸ਼ਫੀਕ-ਉਰ-ਰਹਿਮਾਨ ਬਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਰੱਬ ਦਾ ਅਵਤਾਰ’ ਦੱਸਣ 'ਤੇ ਸੂਬੇ ਦੀ ਸੈਕੰਡਰੀ ਸਿੱਖਿਆ ਮੰਤਰੀ ਗੁਲਾਬ ਦੇਵੀ ਦੇ ਕਦਮ ਨੂੰ ਅਪਣਾ ਰੁਤਬਾ ਵਧਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੁਰਕੇ ਨੇ ਗੁਲਾਬ ਦੇਵੀ ਵੱਲੋਂ ਮੋਦੀ ਨੂੰ ਭਗਵਾਨ ਦਾ ਅਵਤਾਰ ਦੱਸਣ ਦੇ ਸਵਾਲ 'ਤੇ ਕਿਹਾ, ''ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਦੀ ਪੂਜਾ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਗੁਲਾਬ ਦੇਵੀ ਨੇ ਇਹ ਬਿਆਨ ਆਪਣਾ ਰੁਤਬਾ ਵਧਾਉਣ ਲਈ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀ ਸੈਕੰਡਰੀ ਸਿੱਖਿਆ ਮੰਤਰੀ ਗੁਲਾਬ ਦੇਵੀ ਨੇ ਬੁੱਧਵਾਰ ਨੂੰ ਸੰਭਲ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਭਗਵਾਨ ਦਾ ਅਵਤਾਰ ਹਨ। ਉਨ੍ਹਾਂ ਕਿਹਾ ਸੀ, ''ਮੋਦੀ ਜੀ ਇਕ ਅਵਤਾਰ ਦੇ ਰੂਪ 'ਚ ਹਨ। ਉਹ ਅਸਾਧਾਰਨ ਪ੍ਰਤਿਭਾ ਦੇ ਮਾਲਕ ਹਨ। ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜੇਕਰ ਉਹ ਚਾਹੁਣ ਤਾਂ ਜਦੋਂ ਤੱਕ ਉਹਨਾਂ ਦਾ ਜੀਵਨ ਹੈ ਉਦੋਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ। 

ਬੁਰਕੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਰੰਸੀ ਨੋਟਾਂ 'ਤੇ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪਣ ਦੀ ਮੰਗ 'ਤੇ ਕਿਹਾ, 'ਪ੍ਰਮਾਤਮਾ ਦੀ ਤਸਵੀਰ ਛਾਪਣ ਦਾ ਪ੍ਰਸਤਾਵ ਕਰਨਾ ਪੂਰੀ ਤਰ੍ਹਾਂ ਨਾਲ ਸਿਆਸੀ ਚਾਲ ਹੈ।'