Delhi Excise Policy Scam case: ਦਿੱਲੀ ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵਿਚ 10 ਨਵੰਬਰ ਤਕ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ੇਸ਼ ਜੱਜ ਨੇ ਸਿੰਘ ਨੂੰ ਅਪਣੇ ਪ੍ਰਵਾਰਕ ਖਰਚਿਆਂ ਦੇ ਨਾਲ-ਨਾਲ ਸੰਸਦ ਮੈਂਬਰ ਵਜੋਂ ਅਪਣੇ ਕੰਮਾਂ ਲਈ ਕੁੱਝ ਚੈੱਕਾਂ 'ਤੇ ਦਸਤਖਤ ਕਰਨ ਦੀ ਇਜਾਜ਼ਤ ਵੀ ਦਿਤੀ।

AAP leader Sanjay Singh

Delhi Excise Policy Scam case News: ਦਿੱਲੀ ਦੀ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਕਥਿਤ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਨਵੰਬਰ ਤਕ ਵਧਾ ਦਿਤੀ ਹੈ।

ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸਿੰਘ ਨੂੰ ਅਪਣੇ ਪ੍ਰਵਾਰਕ ਖਰਚਿਆਂ ਦੇ ਨਾਲ-ਨਾਲ ਸੰਸਦ ਮੈਂਬਰ ਵਜੋਂ ਅਪਣੇ ਕੰਮਾਂ ਲਈ ਕੁੱਝ ਚੈੱਕਾਂ 'ਤੇ ਦਸਤਖਤ ਕਰਨ ਦੀ ਇਜਾਜ਼ਤ ਵੀ ਦਿਤੀ। ਜੱਜ ਨੇ ਸਬੰਧਤ ਜੇਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸੰਜੇ ਸਿੰਘ ਦਾ ਉਸ ਦੇ ਨਿਜੀ ਡਾਕਟਰ ਸਮੇਤ ਢੁਕਵਾਂ ਇਲਾਜ ਯਕੀਨੀ ਬਣਾਉਣ।

ਜੱਜ ਨੇ ਕਿਹਾ, "ਅਦਾਲਤ ਨੂੰ ਦੋਸ਼ੀ ਦੇ ਨਿਜੀ ਇਲਾਜ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਮਿਲਦਾ... ਇਸ ਲਈ, ਸਬੰਧਤ ਜੇਲ ਸੁਪਰਡੈਂਟ ਨੂੰ ਉਸ ਦਾ ਸਹੀ ਇਲਾਜ ਯਕੀਨੀ ਬਣਾਉਣ ਲਈ ਨਿਰਦੇਸ਼ ਦਿਤਾ ਜਾਂਦਾ ਹੈ”। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੁਲਜ਼ਮਾਂ ਦੇ ਵਕੀਲ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਦੌਰਾਨ ਸੰਜੇ ਸਿੰਘ ਅਤੇ ਹੋਰਾਂ ਦੇ ਸਮਰਥਕ ਇਲਾਜ ਕੇਂਦਰ ਵਿਚ ਇਕੱਠੇ ਨਾ ਹੋਣ।

 (For more news apart from Delhi Excise Policy Scam case News, stay tuned to Rozana Spokesman)