ਫਾਰੂਕ ਨੂੰ ਮਨੋਜ ਤੀਵਾਰੀ ਦਾ ਜਵਾਬ- ਬਿਹਾਰ ਕਿਉਂ ਨਹੀਂ ਜਾਂਦੇ ਹਜ ਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਬੀ.ਜੇ.ਪੀ ਦੇ ਪ੍ਰਧਾਨ ਮਨੋਜ ਤੀਵਾਰੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਸੀ.ਐਮ ਫਾਰੂਕ ਅਬਦੁੱਲਾ.......

Manoj Tiwari

ਨਵੀਂ ਦਿੱਲੀ (ਭਾਸ਼ਾ): ਦਿੱਲੀ ਬੀ.ਜੇ.ਪੀ ਦੇ ਪ੍ਰਧਾਨ ਮਨੋਜ ਤੀਵਾਰੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਸੀ.ਐਮ ਫਾਰੂਕ ਅਬਦੁੱਲਾ ਉਤੇ ਹਮਲਾ ਕੀਤਾ ਹੈ। ਮਨੋਜ ਤੀਵਾਰੀ ਨੇ ਫਾਰੂਕ ਅਬਦੁੱਲਾ ਦੇ ਉਸ ਬਿਆਨ ਉਤੇ ਪ੍ਰਤੀਕ੍ਰਿਆ ਦਿਤੀ ਹੈ ਜਿਸ ਵਿਚ ਨੈਸ਼ਨਲ ਕਾਂਨਫਰਾਂਸ ਦੇ ਸੀਨੀਅਰ ਨੇਤਾ ਨੇ ਕਿਹਾ ਸੀ ਕਿ ਰਾਮ ਤਾਂ ਹਰ ਜਗ੍ਹਾ ਹੈ ਫਿਰ ਅਯੁੱਧਿਆ ਵਿਚ ਹੀ ਮੰਦਰ ਕਿਉਂ ਬਣੇ। ਮੰਦਰ ਤਾਂ ਕੀਤੇ ਵੀ ਬਣਾ ਸਕਦੇ ਹਨ। ਇਸ ਦੇ ਜਵਾਬ ਵਿਚ ਮਨੋਜ ਤੀਵਾਰੀ ਨੇ ਕਿਹਾ ਕਿ ਅਜਿਹੇ ਲੋਕ ਸ਼ਾਂਤੀ ਦੇ ਦੁਸ਼ਮਣ ਹਨ। ਮਨੋਜ ਤੀਵਾਰੀ ਨੇ ਕਿਹਾ ਫਾਰੂਕ ਅਬਦੁੱਲਾ ਹਜ ਕਰਨ ਕਿਉਂ ਜਾਂਦੇ ਹਨ ਜਦੋਂ ਕਿ ਅੱਲ੍ਹਾ ਤਾਂ ਹਰ ਜਗ੍ਹਾ ਹੈ।

ਫਿਰ ਉਹ ਬਿਹਾਰ  ਦੇ ਮੋਕਾਮਾ ਵਿਚ ਕਿਉਂ ਨਹੀਂ ਜਾਂਦੇ ਜਦੋਂ ਕਿ ਮਸਜਦ ਉਥੇ ਵੀ ਹੈ। ਮਨੋਜ ਤੀਵਾਰੀ ਨੇ ਕਿਹਾ ਕਿ ਸਿੱਧੀ-ਸਿੱਧੀ ਗੱਲ ਹੈ ਜਿੱਥੇ ਭਗਵਾਨ ਰਾਮ ਦਾ ਜਨਮ ਸਥਾਨ ਹੈ  ਮੰਦਰ  ਉਥੇ ਹੀ ਬਣੇਗਾ। ਮਨੋਜ ਤੀਵਾਰੀ ਨਾਲ ਮੰਗਲਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਵੀ ਮਿਲੇ। ਵੀ.ਐਚ.ਪੀ ਨੇਤਾਵਾਂ ਨੇ ਅਯੁੱਧਿਆ ਵਿਚ ਰਾਮ ਮੰਦਰ ਉਸਾਰੀ ਲਈ ਸਰਕਾਰ ਤੋਂ ਸੰਸਦ ਵਿਚ ਕਨੂੰਨ ਬਣਾਉਣ ਦੀ ਮੰਗ ਕੀਤੀ। ਵੀ.ਐਚ.ਪੀ ਨੇਤਾਵਾਂ ਨੇ ਮਨੋਜ ਤੀਵਾਰੀ ਨੂੰ ਮੀਮੋ ਵੀ ਸੌਪਿਆਂ।

ਵੀ.ਐਚ.ਪੀ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਮਨੋਜ ਤੀਵਾਰੀ ਨੇ ਕਿਹਾ ਕਿ ਵੱਡੀ ਵਿਵੇਕਨਾ ਹੈ ਕਿ ਹੁਣ ਵੀ ਭਗਵਾਨ ਰਾਮ ਟੈਂਟ ਵਿਚ ਹਨ ਜਦੋਂ ਕਿ ਇਹ ਮਾਮਲਾ 68 ਸਾਲਾਂ ਤੋਂ ਕੋਰਟ ਵਿਚ ਹੈ। ਮਨੋਜ ਤੀਵਾਰੀ ਨੇ ਕਿਹਾ ਕਿ ਰਾਮ ਮੰਦਰ ਦੀ ਮੰਗ ਤਾਂ 1528 ਤੋਂ ਹੀ ਕੀਤੀ ਜਾ ਰਹੀ ਹੈ। ਮਨੋਜ ਤੀਵਾਰੀ ਨੇ ਕਿਹਾ ਕਿ ਉਹ ਰਾਮ ਮੰਦਰ ਦੇ ਮੁੱਦੇ ਨੂੰ ਸੰਸਦ ਵਿਚ ਲੈ ਕੇ ਪਾਰਟੀ ਦੇ ਫੋਰਮ ਉਤੇ ਵੀ ਇਸ ਨੂੰ ਉਠਾਏਗੀ

ਤਾਂ ਕਿ ਹੁਣ ਇਸ ਕੰਮ ਵਿਚ ਬਹੁਤੀ ਦੇਰੀ ਨਹੀਂ ਹੋ ਸਕੇ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਇਸ ਮੁੱਦੇ ਉਤੇ ਪ੍ਰਾਇਵੇਟ ਮੈਂਬਰ ਬਿਲ ਵੀ ਲੈ ਕੇ ਆਉਣਗੇ।