ਮਿਗ-29 ਦਾ ਟ੍ਰੇਨੀ ਜਹਾਜ਼ ਸਮੁੰਦਰ 'ਚ ਹੋਇਆ ਦੁਰਘਟਨਾਗ੍ਰਸਤ, ਇਕ ਪਾਇਲਟ ਮਿਲਿਆ, ਦੂਜੇ ਦੀ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਲਈ ਹਵਾਈ ਅਤੇ ਸਤਹਿ ਇਕਾਈਆਂ ਨੂੰ ਲਗਾ ਦਿੱਤਾ ਗਿਆ ਹੈ।

Indian Navy’s MiG-29K trainer aircraft

ਨਵੀਂ ਦਿੱਲੀ : ਮਿਗ 29 ਦੇ ਇੱਕ ਟ੍ਰੇਨੀ ਜਹਾਜ਼ ਦੁਰਘਟਨਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਇਕ ਪਾਇਲਟ ਨੂੰ ਲੱਭ ਲਿਆ ਗਿਆ ਹੈ ਜਦਕਿ ਦੂਜੇ ਪਾਇਲਟ ਦੀ ਭਾਲ ਜਾਰੀ ਹੈ। ਇਸ ਘਟਨਾ ਦੀ ਜਾਣਕਾਰੀ ਭਾਰਤੀ ਜਲ ਸੈਨਾ ਨੇ ਸਾਂਝਾ ਕੀਤੀ ਹੈ। ਨੇਵੀ ਨੇ ਦੱਸਿਆ " ਸਮੁੰਦਰ ਵਿਚ ਚੱਲਣ ਵਾਲਾ ਇਕ ਮਿਗ 29 ਕੇ ਟ੍ਰੇਨੀ ਜਹਾਜ਼ ਕੱਲ੍ਹ ਭਾਵ 26 ਨਵੰਬਰ 2020 ਨੂੰ ਲਗਪਗ 5 ਵਜੇ ਦੁਰਘਟਨਾ ਗ੍ਰਸਤ ਹੋ ਗਿਆ।" 
 

ਇਸ ਦੁਰਘਟਨਾ ਵਿਚ ਇਕ ਪਾਇਲਟ ਮਿਲ ਗਿਆ ਹੈ ਅਤੇ ਦੂੁਜੇ ਦੀ ਭਾਲ ਜਾਰੀ ਹੈ।  ਨੇਵੀ ਮੁਤਾਬਕ ਇਸ ਘਟਨਾ ਦੀ ਜਾਂਚ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਗੌਰਤਲਬ ਹੈ ਕਿ ਜਨਵਰੀ 2018 ਵਿੱਚ, ਇੱਕ ਮਿਗ -29 ਲੜਾਕੂ ਜਹਾਜ਼ ਗੋਆ ਦੇ ਹਵਾਈ ਅੱਡੇ ਦੇ ਰਨਵੇ 'ਤੇ ਕ੍ਰੈਸ਼ ਹੋ ਗਿਆ. ਹਾਲਾਂਕਿ, ਇਸ ਘਟਨਾ ਵਿੱਚ, ਇੱਕ ਸਿਖਲਾਈ ਪਾਇਲਟ ਜਹਾਜ਼ ਵਿੱਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ। ਹਾਦਸੇ ਦੇ ਬਾਅਦ ਜੈੱਟ ਲੜਾਕੂਆਂ ਨੂੰ ਅੱਗ ਲੱਗ ਗਈ ਸੀ।