ਮਜੀਠੀਆ ਜੇਲ ਜਾਣ ਦਾ ਅਭਿਆਸ ਕਰ ਲੈਣ, 'ਆਪ' ਦੀ ਸਰਕਾਰ ਆਉਂਦਿਆਂ ਹੀ ਜੇਲ ਜਾਣਗੇ- ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਰੰਧਾਵਾ ਸਾਹਿਬ, ਵੜਿੰਗ ਸਾਹਿਬ ਕੈਪਟਨ ਤੋਂ ਸਿੱਖਣ ਕਿ ਕਿਵੇਂ ਬੰਦਾ ਬਾਦਸ਼ਾਹ ਤੋਂ ਫਕੀਰ ਬਣਦਾ'

Bhagwant Mann

 

ਚੰਡੀਗੜ੍ਹ: ਅਧਿਆਪਕਾਂ ਦੇ ਧਰਨੇ 'ਚ ਸ਼ਾਮਲ ਹੋਣ ਲਈ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਉਹਨਾਂ ਦੇ  ਪੰਜਾਬ ਪਹੁੰਚਦਿਆਂ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ।

 

ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਜਾਣ ਦੀ ਅਭਿਆਸ ਕਰਨਾ ਚਾਹੀਦਾ ਹੈ, ਸਾਡੀ ਸਰਕਾਰ ਆਉਂਦੇ ਹੀ ਉਹ ਜੇਲ੍ਹ ਜਾਣਗੇ।

 

 

 

ਚੰਨੀ ਸਰਕਾਰ ਨੂੰ ਘੇਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਨੀਤੀਆਂ  ਉਹੀ ਹਨ, ਸਿਰਫ਼ ਐਲਾਨ ਹੀ ਕੀਤੇ ਜਾ ਰਹੇ ਹਨ।  ਉਹ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ।

 

 

 

ਡਿਪਟੀ ਸੀਐਮ ਰੰਧਾਵਾ 'ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਰੰਧਾਵਾ ਸਾਹਿਬ ਧਮਕੀਆਂ ਦੇ ਰਹੇ ਹਨ ਅਤੇ ਕਾਂਗਰਸ ਦਾ ਇਹੀ ਹੰਕਾਰ ਉਨ੍ਹਾਂ ਨੂੰ ਡੋਬ ਦੇਵੇਗਾ। ਰੰਧਾਵਾ ਸਾਹਿਬ, ਵੜਿੰਗ ਸਾਹਿਬ ਕੈਪਟਨ ਤੋਂ ਸਿੱਖਣ ਕਿ ਕਿਵੇਂ ਬੰਦਾ ਬਾਦਸ਼ਾਹ ਤੋਂ ਫਕੀਰ ਬਣ ਜਾਂਦਾ ਹੈ।