ਬਿਜਲੀ ਦੀ ਤਾਰ ਟੁੱਟਣ ਕਾਰਨ ਹੋਸਟਲ ਦੇ 10 ਵਿਦਿਆਰਥੀਆਂ ਨੂੰ ਲੱਗਾ ਕਰੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

5 ਵਿਦਿਆਰਥੀ ਗੰਭੀਰ ਜਖਮੀ

photo

 

ਕੋਲਕਾਤਾ: ਕੋਲਕਾਤਾ ਦੇ ਇੱਕ ਹੋਸਟਲ ਵਿੱਚ ਰਹਿਣ ਵਾਲੇ 10 ਬੱਚਿਆਂ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਇਨ੍ਹਾਂ 'ਚੋਂ 5 ਬੱਚਿਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਕਰੰਟ ਲੱਗਣ ਦੀ ਖਬਰ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਦੀ ਟੀਮ ਕਰੰਟ ਲੱਗਣ ਦੀ ਜਾਂਚ ਕਰ ਰਹੀ ਹੈ।

ਖਬਰਾਂ ਮੁਤਾਬਕ ਵਿਦਿਆਰਥੀਆਂ ਨੂੰ ਬਿਜਲੀ ਦੀ ਤਾਰਾਂ ਟੁੱਟਣ ਕਾਰਨ ਕਰੰਟ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਸਟਲ 'ਚ  ਬਿਜਲੀ ਦੀ ਟੁੱਟੀ ਤਾਰ ਖੁੱਲ੍ਹੇ 'ਚ ਪਈ ਸੀ। ਇਸ ਦੀ ਲਪੇਟ 'ਚ ਬੱਚੇ ਆ ਗਏ ਤੇ ਉਹਨਾਂ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਤੋਂ ਬਾਅਦ ਹੋਸਟਲ 'ਚ ਭਗਦੜ ਮੱਚ ਗਈ। ਦੂਜੇ ਪਾਸੇ ਜਿਵੇਂ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਹੋਸਟਲ ਅਤੇ ਹਸਪਤਾਲ ਪੁੱਜੇ ਜਿੱਥੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।