ਮਨਾਲੀ 'ਚ ਵੱਡਾ ਹਾਦਸਾ ਟਲਿਆ, ਸ਼ਟਰਿੰਗ ਖੋਲ੍ਹਦੇ ਸਮੇਂ ਡਿੱਗਿਆ ਨਿਰਮਾਣ ਅਧੀਨ ਪੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਲ-ਵਾਲ ਬਚੇ ਮਜ਼ਦੂਰ

photo

 

ਮਨਾਲੀ: ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮਨਾਲੀ ਵਿੱਚ ਪੁਲ ਉਸਾਰੀ ਤੋਂ ਪਹਿਲਾਂ ਹੀ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਸ਼ਟਰਿੰਗ ਹਟਾ ਰਹੇ ਸਨ, ਇਸ ਦੌਰਾਨ ਪੂਰਾ ਪੁਲ ਟੁੱਟ ਗਿਆ।

ਇਸ ਪੁਲ ਦਾ ਨਿਰਮਾਣ ਸੱਤ ਸਾਲਾਂ ਤੋਂ ਲਟਕਿਆ ਹੋਇਆ ਹੈ। ਸ਼ਟਰਿੰਗ ਹਟਾਉਂਦੇ ਸਮੇਂ ਸੋਲਾਂਗ ਪੁਲ ਜਾ ਹਿੱਸਾ ਡਿੱਗ ਗਿਆ। ਇਸ ਅਚਾਨਕ ਹੋਏ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਲੋਕ ਨਿਰਮਾਣ ਵਿਭਾਗ ਨੇ ਪੁਰਾਣੇ ਠੇਕੇਦਾਰ ਨੂੰ ਆਪਣਾ ਸਾਮਾਨ ਇਕੱਠਾ ਕਰਨ ਦੇ ਹੁਕਮ ਦਿੱਤੇ ਸਨ।

ਜ਼ਿਕਰਯੋਗ ਹੈ ਕਿ 2015 'ਚ ਸ਼ੁਰੂ ਹੋਏ ਇਸ ਪੁਲ ਦਾ ਕੰਮ ਠੇਕੇਦਾਰ ਨਾ ਹੋਣ ਕਾਰਨ ਸੱਤ ਸਾਲ ਬੀਤ ਜਾਣ 'ਤੇ ਵੀ ਪੂਰਾ ਨਹੀਂ ਹੋ ਸਕਿਆ | ਪਿੰਡ ਸੋਲਾਂਗ ਦੇ ਲੋਕਾਂ ਨੇ ਪੁਲ ਦੇ ਨਿਰਮਾਣ ਦੀ ਗੁਣਵੱਤਾ ’ਤੇ ਸਵਾਲ ਉਠਾਏ ਸਨ। ਇਸ ਤੋਂ ਬਾਅਦ ਵਿਭਾਗ ਨੇ ਜਾਂਚ ਕੀਤੀ ਤਾਂ ਗੁਣਵੱਤਾ ਵਿੱਚ ਕਮੀ ਪਾਈ ਗਈ। ਵਿਭਾਗ ਨੇ ਠੇਕੇਦਾਰ ਦਾ ਟੈਂਡਰ ਰੱਦ ਕਰਕੇ ਨਵਾਂ ਟੈਂਡਰ ਕਰਵਾਇਆ ਹੈ। ਹੁਣ ਨਵਾਂ ਠੇਕੇਦਾਰ ਇਸ ਪੁਲ ਦੀ ਉਸਾਰੀ ਕਰੇਗਾ।