Fraud News: ਭਾਰਤ-ਪਾਕਿਸਤਾਨ ਮੈਚ ਦੀ ਟਿਕਟ ਦੇ ਨਾਂ 'ਤੇ ਮਹਿਲਾ ਕਾਰੋਬਾਰੀ ਨਾਲ 15 ਲੱਖ ਦੀ ਠੱਗੀ, ਇਕ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Fraud News: ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਸ਼ੁਰੂ

15 lakh fraud with a woman businessman in the name of India-Pakistan match ticket

15 lakh fraud with a woman businessman in the name of India-Pakistan match ticket: ਮੁੰਬਈ ਦੀ ਇਕ ਮਹਿਲਾ ਕਾਰੋਬਾਰੀ ਨਾਲ 15 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਕਾਰੋਬਾਰੀ ਨੂੰ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਦੇਣ ਦੇ ਨਾਂ 'ਤੇ ਬਦਮਾਸ਼ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 15 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ 'ਚ 37 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਉਸ ਦਾ ਸਾਥੀ ਫਰਾਰ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਪਾਕਿਸਤਾਨ ਵਿਸ਼ਵ ਕੱਪ ਕ੍ਰਿਕਟ ਮੈਚ ਹੋਇਆ ਸੀ।

ਇਹ ਵੀ ਪੜ੍ਹੋ: Shubman Gill News: ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲਣਗੇ ਸ਼ੁਭਮਨ ਗਿੱਲ

ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ, ਜੋ ਕਿ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਚਲਾਉਂਦੀ ਹੈ, ਨੇ ਦੋ ਦੋਸ਼ੀਆਂ ਵਿੱਚੋਂ ਇੱਕ ਸੌਰਭ ਨਿਕਮ ਨੂੰ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਦੀ ਪ੍ਰੈਜ਼ੀਡੈਂਸੀ ਸ਼੍ਰੇਣੀ ਲਈ 18 ਟਿਕਟਾਂ ਦਾ ਪ੍ਰਬੰਧ ਕਰਨ ਲਈ 34 ਲੱਖ ਰੁਪਏ ਦਿੱਤੇ ਸਨ। ਨਿਕਮ ਅਤੇ ਇਕ ਹੋਰ ਦੋਸ਼ੀ ਵੈਂਕਟ ਮੰਡਲਾ ਨੇ ਸ਼ਿਕਾਇਤਕਰਤਾ ਨੂੰ ਸਿਰਫ 9 ਟਿਕਟਾਂ ਦਿੱਤੀਆਂ।

ਇਹ ਵੀ ਪੜ੍ਹੋ: The death of a young man in Canada: ਤਿੰਨ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ  

ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਵਪਾਰੀ ਨੇ ਬਾਕੀ ਟਿਕਟਾਂ ਦੀ ਮੰਗ ਕੀਤੀ ਤਾਂ ਉਸ ਨੇ ਉਸ ਨੂੰ ਧਮਕੀ ਦਿੱਤੀ ਅਤੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵੈਂਕਟ ਮੰਡਲਾ ਦੇ ਕ੍ਰਿਕਟ ਸੱਟੇਬਾਜ਼ਾਂ ਅਤੇ ਮੁੰਬਈ ਦੇ ਇਕ ਹੋਟਲ ਮਾਲਕ ਨਾਲ ਨਜ਼ਦੀਕੀ ਸਬੰਧ ਹਨ।
ਅਧਿਕਾਰੀ ਨੇ ਦੱਸਿਆ ਕਿ ਟਿਕਟਾਂ ਦਾ ਸੌਦਾ ਕਥਿਤ ਤੌਰ 'ਤੇ ਜੁਹੂ ਦੇ ਇਕ ਬੰਗਲੇ 'ਤੇ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖੇ ਨਾਲ ਅਤੇ ਬੇਈਮਾਨੀ ਨਾਲ ਜਾਇਦਾਦ ਦੀ ਡਿਲਿਵਰੀ ਕਰਨ) ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।