ਏਆਈਯੂਡੀਐੱਫ ਦੇ ਮੁੱਖੀ ਨੇ ਪੱਤਰਕਾਰ ਨਾਲ ਕੀਤੀ ਬਦਸਲੂਕੀ, ਦਿਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਲੋਕਸਭਾ ਚੋਣ ਨਾਲ ਜੁੜਿਆ ਸਵਾਲ ਪੁੱਛਣ 'ਤੇ ਏਆਈਯੂਡੀਐੱਫ ( AIUDF ) ਮੁੱਖ ਬਦਰੂੱਦੀਨ ਅਜਮਲ (Badruddin Ajmal) ਨੇ ਇਕ ਪੱਤਰਕਾਰ ਨਾਲ ਬਦਸਲੂਕੀ..

Chief Badruddin Ajmal

ਗੁਵਾਹਾਟੀ (ਭਾਸ਼ਾ): 2019 ਲੋਕਸਭਾ ਚੋਣ ਨਾਲ ਜੁੜਿਆ ਸਵਾਲ ਪੁੱਛਣ 'ਤੇ ਏਆਈਯੂਡੀਐੱਫ ( AIUDF ) ਮੁੱਖ ਬਦਰੂੱਦੀਨ ਅਜਮਲ (Badruddin Ajmal) ਨੇ ਇਕ ਪੱਤਰਕਾਰ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਸਦ ਦੀ ਇਹ ਹਰਕੱਤ ਕੈਮਰੇ 'ਚ ਕੈਦ ਹੋ ਗਈ। ਅਜਮਲ ਤੋਂ ਬੁੱਧਵਾਰ ਨੂੰ ਜਦੋਂ ਇਕ ਪੱਤਰਕਾਰ ਨੇ ਅਗਲੇ ਆਮ ਚੋਣਾਂ ਨੂੰ ਲੈ ਕੇ ਸਵਾਲ ਕੀਤਾ ਤਾਂ ਉਹ ਭੜਕ ਗਏ ਅਤੇ ਪੱਤਰਕਾਰ ਨੂੰ ਅਪਸ਼ਬਦ ਕਹਿਣ ਲੱਗੇ ਅਤੇ ਉਸਦਾ ਸਿਰ ਫੋੜਨ ਤੱਕ ਦੀ ਧਮਕੀ ਦੇ ਦਿਤੀ।

ਉਥੇ ਹੀ ਉਨ੍ਹਾਂ ਦੇ ਸਮਰਥਕਾਂ ਨੇ ਪੱਤਰਕਾਰ ਨੂੰ ਜਨਤਕ ਤੌਰ 'ਤੇ ਮਾਫੀ ਮੰਗਣ 'ਤੇ ਮਜਬੂਰ ਕੀਤਾ। ਇਹ ਘਟਨਾ ਉਦੋਂ ਹੋਈ ਜਦੋਂ ਅਜਮਲ ਇਕ ਪਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਸ ਪਰੋਗਰਾਮ 'ਚ ਉਨ੍ਹਾਂ ਨੇ ਦੱਖਣ ਸਲਮਾਰਾ ਜਿਲ੍ਹੇ ਦੇ ਪੰਚਾਇਤ ਚੋਣਾਂ ਲਈ ਜੇਤੂਆਂ ਨੂੰ ਮੁਬਾਰਕਬਾਅਦ ਵੀ ਦਿਤੀ। ਦੂਜੇ ਪਾਸੇ ਪੱਤਰਕਾਰ ਨੇ ਬਾਅਦ 'ਚ ਲੋਕਸਭਾ ਮੈਂਬਰ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ।

ਇਕ ਸਥਾਨਲ ਟੀਵੀ ਚੈਨਲ ਦੇ ਪੱਤਰਕਾਰ ਨੇ ਅਗਲੀ ਲੋਕਸਭਾ ਚੋਣ ਨੂੰ ਲੈ ਕੇ ਗੱਠਜੋਡ਼ ਦੀ ਏਆਈਯੂਡੀਐੱਫ ਦੀ ਯੋਜਨਾ ਬਾਰੇ ਸਵਾਲ ਕੀਤਾ ਸੀ।  ਲੋਕਸਭਾ ਮੈਂਬਰ ਨੇ ਸਿਦਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ‘ਅਸੀ ਦਿੱਲੀ 'ਚ ਮਹਾਗਠਜੋੜ (ਵਿਰੋਧੀ ਪੱਖ) ਦੇ ਨਾਲ ਹਾਂ। ਜਿਸ ਤੋਂ ਬਾਅਦ ਪੱਤਰਕਾਰ ਨੇ ਪੁੱਛਿਆ ਕਿ ਚੋਣ ਤੋਂ ਬਾਅਦ ਜਿਹੜੀ ਪਾਰਟੀ ਜੀਤੇਗੀ, ਕੀ ਏਆਈਯੂਡੀਐੱਫ ਉਸ ਨੂੰ ਵੇਖ ਕੇ ਅਪਣਾ ਰੁੱਖ ਬਦਲੈਣਗੇ।

ਇਸ 'ਤੇ ਅਜਮਲ ਭੜਕ ਗਏ ਅਤੇ ਕਿਹਾ, ‘ਤੂੰ ਕਿੰਨਾ ਕਰੋਡ਼ ਰੁਪਏ ਦਵੋਗੇ? (ਅਪਸ਼ਬਦ)...ਇਹ ਪੱਤਰਕਾਰੀ ਹੈ? ਤੁਹਾਡੇ ਵਰਗੇ ਲੋਕ ਪੱਤਰਕਾਰੀ ਨੂੰ ਬਦਨਾਮ ਕਰ ਰਹੇ ਹਨ। ਇਹ ਵਿਅਕਤੀ ਪਹਿਲਾਂ ਤੋਂ ਹੀ ਸਾਡੇ ਖਿਲਾਫ ਹੈ। ਇਸ ਤੋਂ ਬਾਅਦ ਅਜਮਲ ਨੇ ਹੋਰ ਵੀ ਅਪਸ਼ਬਦ ਕਹੇ ਅਤੇ ਦੂੱਜੇ ਪੱਤਰਕਾਰ ਦਾ ਮਾਇਕ ਖੋਹ ਕੇ ਸਵਾਲ ਪੁੱਛਣ ਵਾਲੇ ਪੱਤਰਕਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ।

ਦੱਸ ਦਈਏ ਕਿ, ਅਜਿਹਾ ਹੀ ਮਾਮਲਾ ਹਾਲ ਹੀ 'ਚ ਬੰਗਾਲ 'ਚ ਦੇਖਣ ਨੂੰ ਮਿਲਿਆ ਸੀ, ਜਿੱਥੇ ਪੱਛਮ ਬੰਗਾਲ ਬੀਜੇਪੀ ਦੇ ਮੁੱਖੀ ਦਲੀਪ ਘੋਸ਼ ਨੇ ਕੋਲਕਾਤਾ ਪੁਲਿਸ ਨੂੰ ਵਰਦੀ ਉਤਾਰ ਦੇਣ ਦੀ ਧਮਕੀ ਦਿਤੀ ਸੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਜੇਕਰ ਰਾਜ 'ਚ ਬੀਜੇਪੀ ਸੱਤਾ 'ਚ ਆਈ ਤਾਂ ਉਹ ਉਨ੍ਹਾਂ ਦੀ ਵਰਦੀ ਉਤਰਵਾ ਦੇਣਗੇ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਇਹ ਪੁਲਸਕਰਮੀ ਹੁਣ ਇਸ ਵਰਦੀ ਦੇ ਲਾਇਕ ਨਹੀਂ ਰਹੇ ਹਨ।

ਉਨ੍ਹਾਂ ਨੇ ਕਿਹਾ ਸੀ ਕਿ ਅਸੀ ਹਰ ਚੀਜ਼ ਨੂੰ ਰਿਕਾਰਡ ਕਰ ਰਹੇ ਹਾਂ। ਅਸੀ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੀ ਵੀ ਪਹਿਚਾਣ ਕਰਣਗੇ ਜਿਨ੍ਹਾਂ ਨੇ ਸਾਡੇ ਕਰਮਚਾਰੀਆਂ ਅਤੇ ਨੇਤਾਵਾਂ 'ਤੇ ਫਰਜ਼ੀ ਮਾਮਲੇ ਦਰਜ ਕੀਤੇ ਹਨ, ਇਨ੍ਹਾਂ ਸਭ ਦਾ ਖਾਮਿਆਜ਼ਾ ਭੁਗਤਣਾ ਹੋਵੇਗਾ।