ਹੁਣ ਡਰਾਇਵਿੰਗ ਕਰਦੇ-ਕਰਦੇ ਵੀ ਰੀਚਾਰਜ ਕਰ ਸਕੋਗੇ FASTAG

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੇ ਗਾਹਕਾਂ ਨੂੰ NETC ਫਾਸਟੈਗ...

Fastag

ਨਵੀਂ ਦਿੱਲੀ: ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੇ ਗਾਹਕਾਂ ਨੂੰ NETC ਫਾਸਟੈਗ ਨੂੰ ਭੀਮ UPI ਨਾਲ ਰਿਚਾਰਜ ਕਰਨ ਦਾ ਬਦਲ ਉਪਲੱਬਧ ਕਰਵਾਇਆ ਹੈ।

NPCI ਨੇ ਕਿਹਾ ਕਿ ਭੀਮ UPI ਆਧਾਰਿਤ ਮੋਬਾਇਲ ਐਪ ਜ਼ਰੀਏ ਵਾਹਨ ਮਾਲਕ ਰਸਤੇ ’ਚ ਚਲਦੇ-ਚਲਦੇ ਵੀ ਆਪਣੇ ਫਾਸਟੈਗ ਨੂੰ ਰਿਚਾਰਜ ਕਰ ਸਕਣਗੇ ਅਤੇ ਉਨ੍ਹਾਂ ਨੂੰ ਟੋਲ ਪਲਾਜ਼ਿਆਂ ’ਤੇ ਲੰਮੀਆਂ ਕਤਾਰਾਂ ’ਚ ਲੱਗਣ ਦੀ ਲੋੜ ਨਹੀਂ ਹੋਵੇਗੀ। ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (NETC) ਨੂੰ ਭਾਰਤੀ ਬਾਜ਼ਾਰ ਦੀ ਇਲੈਕਟ੍ਰਾਨਿਕ ਟੋਲ ਦੀ ਲੋੜ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

NPCI ਨੇ ਕਿਹਾ, ‘‘ਗਾਹਕ ਹੁਣ ਭੀਮ UPI ਆਧਾਰਿਤ ਮੋਬਾਇਲ ਐਪ ’ਤੇ ਲਾਗ ਇਨ ਕਰ ਕੇ ਫਾਸਟੈਗ ਖਾਤੇ ਨੂੰ ਰਿਚਾਰਜ ਕਰ ਸਕਣਗੇ। ਰਾਸ਼ਟਰੀ ਰਾਜਮਾਰਗਾਂ ’ਤੇ ਫਾਸਟੈਗ ਨੂੰ 15 ਦਸੰਬਰ, 2019 ਤੋਂ ਲਾਜ਼ਮੀ ਕੀਤਾ ਗਿਆ ਹੈ।