RBI ਨੇ ਕੱਢੀਆਂ ਅਸਿਸਟੈਂਟ ਦੀਆਂ 926 ਆਸਾਮੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਵੇਦਨ ਲਈ B.A. ਤੱਕ ਪੜਾਈ ਜਰੂਰੀ

File

ਭਾਰਤੀ ਰਿਜ਼ਰਵ ਬੈਂਕ (RBI) ਨੇ ਅਸਿਸਟੈਂਟ ਦੀਆਂ 926 ਨੌਕਰੀਆਂ ਕੱਢੀਆਂ ਹਨ। ਅਰਜ਼ੀਆਂ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 16 ਜਨਵਰੀ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਫ਼ੀਸ ਦਾ ਭੁਗਤਾਨ ਵੀ 16 ਜਨਵਰੀ ਤੱਕ ਹੀ ਕਰਨਾ ਹੋਵੇਗੀ। ਇਹ ਨਿਯੁਕਤੀਆਂ RBI ਦੇ ਵੱਖੋ–ਵੱਖਰੇ ਦਫ਼ਤਰਾਂ ਲਈ ਕੀਤੀ ਜਾਵੇਗੀ। 

ਇਹ ਚੋਣ ਦੇਸ਼ ਪੱਧਰ ਉੱਤੇ ਹੋਣ ਵਾਲੀ ਪ੍ਰੀਖਿਆ ਦੇ ਆਧਾਰ ’ਤੇ ਹੋਵੇਗੀ। ਮੁਢਲੀ ਪ੍ਰੀਖਿਆ 14 ਤੋਂ 15 ਫ਼ਰਵਰੀ, 2020 ਦੌਰਾਨ ਹੋਵੇਗੀ; ਜਦ ਕਿ ਮੁੱਖ ਪ੍ਰੀਖਿਆ ਮਾਰਚ 2020 ’ਚ ਹੋਵੇਗੀ। ਬਿਨੈਕਾਰ ਦਾ ਗ੍ਰੈਜੂਏਸ਼ਨ ਵਿੱਚ 50 ਫ਼ੀ ਸਦੀ ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ।  ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲਿਆਂ ਅਤੇ PWD ਬਿਨੈਕਾਰ ਸਿਰਫ਼ ਬੀਏ ਪਾਸ ਹੋਣੇ ਚਾਹੀਦੇ ਹਨ। 

ਨੋਟੀਫ਼ਿਕੇਸ਼ਨ ਮੁਤਾਬਕ ਮੁਢਲੀ ਪ੍ਰੀਖਿਆ 100 ਅੰਕਾਂ ਦੀ ਹੋਵੇਗੀ; ਜਿਸ ਵਿੱਚ 100 ਪ੍ਰਸ਼ਨ ਪੁੱਛੇ ਜਾਣਗੇ; ਭਾਵ ਇੱਕ ਪ੍ਰਸ਼ਨ ਲਈ ਇੱਕ ਉੱਤਰ ਨਿਰਧਾਰਤ ਹੋਵੇਗੀ; ਜਿਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੇ 30 ਪ੍ਰਸ਼ਨ ਪੁੱਛੇ ਜਾਣਗੇ। ਉਨ੍ਹਾਂ ਨੂੰ ਹੱਲ ਕਰਨ ਲਈ 20 ਮਿੰਟ ਮਿਲਣਗੇ। ਇੰਝ ਹੀ ਨਿਊਮੈਰੀਕਲ ਏਬਿਲਿਟੀ ਜਾਣਨ ਲਈ 35 ਪ੍ਰਸ਼ਨ ਪੁੱਛੇ ਜਾਣਗੇ। 

ਉਨ੍ਹਾਂ ਨੂੰ ਹੱਲ ਕਰਨ ਲਈ ਵੀ 20 ਮਿੰਟ ਹੀ ਮਿਲਣਗੇ। ਰੀਜ਼ਨਿੰਗ ਦੇ 35 ਪ੍ਰਸ਼ਨ ਪੁੱਛੇ ਜਾਣਗੇ। ਉਨ੍ਹਾਂ ਨੂੰ ਵੀ 20 ਮਿੰਟਾਂ ਵਿੱਚ ਹੀ ਹੱਲ ਕਰਨਾ ਹੋਵੇਗਾ। ਇੰਝ 60 ਮਿੰਟਾਂ ਵਿੱਚ 100 ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ। ਮੁੱਖ ਪ੍ਰੀਖਿਆ ਵਿੱਚ ਵੀ 200 ਅੰਕਾਂ ਦੇ 200 ਸੁਆਲ ਪੁੱਛੇ ਜਾਣਗੇ। ਰੀਜ਼ਨਿੰਗ, ਅੰਗਰੇਜ਼ੀ ਭਾਸ਼ਾ, ਨਿਊਮੈਰੀਕਲ ਏਬਿਲਿਟੀ, ਜਨਰਲ ਅਵੇਅਰਨੈੱਸ ਅਤੇ ਕੰਪਿਊਟਰ ਦੇ 40–40 ਪ੍ਰਸ਼ਨ ਪੁੱਛੇ ਜਾਣਗੇ। 

ਪ੍ਰਸ਼ਨਾਂ ਦੇ ਇਨ੍ਹਾਂ ਸੈਕਸ਼ਨਾਂ ਦੇ ਹੱਲ ਲਈ ਕ੍ਰਮਵਾਰ 30 ਮਿੰਟ, 30 ਮਿੰਟ, 30 ਮਿੰਟ, 25 ਮਿੰਟ ਤੇ 20 ਮਿੰਟਾਂ ਦਾ ਸਮਾਂ ਮਿਲੇਗਾ। ਇੰਝ 135 ਮਿੰਟਾਂ ਵਿੱਚ 200 ਪ੍ਰਸ਼ਨ ਹੱਲ ਕਰਨੇ ਹੋਣਗੇ। ਦੋਵੇਂ ਪ੍ਰੀਖਿਆਵਾਂ ਆੱਨਲਾਈਨ ਹੋਣਗੀਆਂ। ਚੰਡੀਗੜ੍ਹ ਵਿੱਚ ਇਹ ਪੇਪਰ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਣਗੇ।