28 ਦਸੰਬਰ ਤੋਂ ਜਾਪਾਨ ਵਿੱਚ ਨਹੀਂ ਹੋਵੇਗੀ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਦੀ ਐਂਟਰੀ, ਲੱਗਿਆ ਬੈਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਕੀਤੀ ਅਪੀਲ

file photo

ਨਵੀਂ ਦਿੱਲੀ: ਜਾਪਾਨ ਨੇ ਬਾਹਰੋਂ ਆਉਣ ਵਾਲੇ ਵਿਦੇਸ਼ੀ ਲੋਕਾਂ ਦੀ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਪਾਨ ਦੀ ਸਰਕਾਰ ਨੇ ਬਾਹਰੀ ਲੋਕਾਂ ਨੂੰ 28 ਦਸੰਬਰ ਤੋਂ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਜਾਪਾਨ ਦੇ ਪ੍ਰਧਾਨਮੰਤਰੀ ਯੋਸ਼ੀਦੇ ਸੁਗਾ ਨੇ ਇਹ ਫੈਸਲਾ ਦੇਸ਼ ਵਿਚ ਕੋਰੋਨਾ  ਵਾਇਰਸ ਦੇ ਨਵੇਂ ਸਟ੍ਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹੁਣ ਸਿਰਫ ਜਾਪਾਨੀ ਨਾਗਰਿਕ ਹੀ ਦੇਸ਼ ਵਿੱਚ ਦਾਖਲ ਹੋਣਗੇ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜ  ਦਿੱਤਾ ਜਾਵੇਗਾ।

28 ਦਸੰਬਰ ਤੋਂ ਪਾਬੰਦੀ 
ਜਾਪਾਨ ਦੀ ਸਰਕਾਰ ਨੇ 28 ਦਸੰਬਰ ਤੋਂ ਜਨਵਰੀ ਦੇ ਅੰਤ ਤੱਕ ਵਿਦੇਸ਼ੀ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਨੀਵਾਰ (26 ਦਸੰਬਰ) ਨੂੰ ਜਾਪਾਨ ਦੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। 26 ਦਸੰਬਰ ਨੂੰ ਸਵੇਰੇ 8.00 ਵਜੇ ਤੱਕ ਦੇਸ਼ ਵਿਚ 3,877 ਨਵੇਂ ਕੇਸਾਂ ਦੀ ਪੁਸ਼ਟੀ ਹੋਈ।

ਹਾਲਾਂਕਿ, ਬਾਅਦ ਵਿਚ ਕੁਝ ਹੋਰ ਮਾਮਲੇ ਵੀ ਸਾਹਮਣੇ ਆਏ, ਜਿਸ ਤੋਂ ਬਾਅਦ ਜਾਪਾਨ ਵਿਚ ਕੋਰੋਨਾ ਕੇਸਾਂ ਦੀ ਗਿਣਤੀ 213,547 ਹੋ ਗਈ ਹੈ। ਸ਼ਨੀਵਾਰ ਨੂੰ ਟੋਕਿਓ ਵਿੱਚ 949 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਅਧਿਕਾਰੀ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ।