ਦਿੱਲੀ ਅੰਦੋਲਨ ‘ਚ ਤਾਂ ਸਿਰਫ 2% ਪੰਜਾਬੀ ਗਏ ਨੇ ਬਾਕੀ ਪੰਜਾਬੀ ਤਾਂ ਜਾਣ ਨੂੰ ਤਿਆਰ ਬੈਠੇ ਨੇ- ਕਿਸਾਨ
''ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ''
ਅੰਮ੍ਰਿਤਸਰ: ( ਗੁਰਪ੍ਰੀਤ ਸਿੰਘ )ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਉਥੇ ਦੂਜੇ ਪਾਸੇ ਅੰਮ੍ਰਿਤਸਰ ਦੇ ਕਿਸਾਨਾਂ ਵੱਲੋ ਰੋਡ ਸ਼ੋਅ ਕੱਢਿਆ ਗਿਆ।
ਇਹ ਰੋਡ ਸ਼ੋਅ ਦਿੱਲੀ ਧਰਨੇ ਵਿਚ ਬੈਠੇ ਲੋਕਾਂ ਨੂੰ ਸਮਰਪਿਤ ਹੈ ਰੋਡ ਸ਼ੋਅ ਵਿਚ ਸ਼ਾਮਲ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਉਹ ਨਵਾਂ ਸਾਲ ਦਿੱਲੀ ਵਿਖੇ ਕਿਸਾਨਾਂ ਨਾਲ ਮਨਾਉਣਗੇ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕਰ ਰਹੇ ਰਾਜਨ ਮਾਨ ਕਿਸਾਨ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਰੋਡ ਸ਼ੋਅ ਦਿੱਲੀ ਧਰਨੇ ਵਿਚ ਬੈਠੇ ਲੋਕਾਂ ਨੂੰ ਸਮਰਪਿਤ ਹੈ
ਅਤੇ ਬਾਕੀ ਜੋ ਨਹੀਂ ਗਏ ਦਿੱਲੀ ਉਹਨਾਂ ਨੂੰ ਜਾਗਰੂਕ ਕਰਵਾਉਣਾ ਹੈ ਵੀ ਤੁਸੀਂ ਵੀ ਜਾਓ ਦਿੱਲੀ। ਦੂਜਾ ਉਹਨਾਂ ਨੇ ਰੋਡ ਸ਼ੋਅ ਜ਼ਰੀਏ ਮੋਦੀ ਸਰਕਾਰ ਨੂੰ ਲਲਕਾਰ ਮਾਰੀ ਹੈ ਵੀ ਇਹ ਨਾ ਸਮਝ ਲਈ ਪੰਜਾਬ ਸਾਰਾ ਉਥੇ ਬੈਠਾ ਨਹੀਂ ਪੰਜਾਬ ਤਾਂ ਸਾਡਾ 2% ਦਿੱਲੀ ਬੈਠਾ ਹੈ ਬਾਕੀ ਪੰਜਾਬ ਤਾਂ ਹਜੇ ਤੁਰਿਆ ਹੀ ਨਹੀਂ।
ਮੋਦੀ ਸਰਕਾਰ ਨੂੰ ਦੱਸਣਾ ਹੈ ਕਿ ਬਾਕੀ ਪੰਜਾਬ ਤਿਆਰ ਬੈਠਾ ਹੈ ਜਦੋਂ ਉਪਰੋਂ ਸੁਨੇਹਾ ਆ ਗਿਆ ਇਹ ਪੰਜਾਬ ਸਾਰਾ ਕੁੱਝ ਛੱਡ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਆਪਣੀ ਮਨ ਕੀ ਬਾਤ ਕਰਦੇ ਰਹਿੰਦੇ ਹਨ ਕਦੇ ਸਾਡੀ ਵੀ ਸੁਣ ਲੈਣ ਪਰ ਹੁਣ ਮੋਦੀ ਨੂੰ ਕਿਸਾਨਾਂ ਦੀ ਸੁਣਨੀ ਪਵੇਗੀ।
ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਮੁੜਨਾ ਹੈ ਉਹਨਾਂ ਸਮਾਂ ਅਸੀਂ ਇਥੋਂ ਜਾਣ ਵਾਲੇ ਨਹੀਂ ਹਾਂ। ਉਹਨਾਂ ਕਿਹਾ ਕਿ ਸਰਕਾਰ ਸੰਘਰਸ਼ ਨੂੰ ਲੰਮਾ ਖਿੱਚ ਰਹੀ ਹੈ। ਪਹਿਲਾਂ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਬਾਅਦ ਵਿਚ ਚਿੱਠੀਆਂ ਦਾ ਸਿਲਸਿਲਾ ਚੱਲਣ ਲੱਗ ਪਿਆ।
ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪ੍ਰਧਾਨਮੰਤਰੀ ਕੋਲ ਆਪਣੀ ਪਰਜਾ ਦਾ ਹਾਲ ਪੁੱਛਣ ਦਾ ਸਮਾਂ ਨਹੀਂ ਹੈ ਪਰ ਅੰਬਾਨੀ ਦੇ ਪੋਤਾ ਹੁੰਦਾ ਉਧਰ ਵਧਾਈਆਂ ਦੇਣ ਪਹੁੰਚ ਜਾਂਦਾ ਹੈ। ਉਹਨਾਂ ਮੋਦੀ ਨੂੰ ਕਿਹਾ ਕਿ ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ।
ਅਸੀਂ ਪਿਛਲੇ ਤਿੰਨ ਮਹੀਨਿਆਂ ਤੋ ਸੜਕਾਂ ਤੇ ਬੈਠੇ ਹਾਂ। ਉਹਨਾਂ ਕਿਹਾ ਕਿ ਸਾਨੂੰ ਅੱਤਵਾਦੀ , ਵੱਖਵਾਦੀ, ਨਸਲਵਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ ਅਸੀਂ ਇਹ ਨਹੀਂ ਹਾਂ ਅਸੀਂ ਕਿਸਾਨ ਹਾਂ। ਰੋਡ ਸ਼ੇਅ ਵਿਚ ਸ਼ਾਮਲ ਬੱਚੇ ਨੇ ਵੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਾਲੇ ਕਾਨੂੰਨ ਰੱਦ ਕਰ ਦੇਵੋ।