ਰਾਤ ਨੂੰ ਕਰਫਿਊ ਲਗਾਉਣਾ, ਦਿਨ 'ਚ ਲੋਕਾਂ ਨੂੰ ਰੈਲੀਆਂ ਵਿਚ ਬੁਲਾਉਣਾ, ਸਮਝ ਤੋਂ ਪਰ੍ਹੇ- ਵਰੁਣ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸਾਨੂੰ ਇਮਾਨਦਾਰੀ ਨਾਲ ਫੈਸਲਾ ਕਰਨਾ ਹੋਵੇਗਾ ਕਿ ਕੀ ਸਾਡੀ ਤਰਜੀਹ ਖ਼ਤਰਨਾਕ ਓਮੀਕ੍ਰੋਨ ਦੇ ਫੈਲਣ ਨੂੰ ਰੋਕਣਾ ਹੈ ਜਾਂ ਚੋਣ ਸ਼ਕਤੀ ਦਾ ਪ੍ਰਦਰਸ਼ਨ''

Varun Gandhi

 

ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਦੇਸ਼ ਵਿੱਚ ਓਮੀਕ੍ਰੋਨ ਦੇ ਵਧਦੇ ਖ਼ਤਰੇ ਦੇ ਵਿਚਕਾਰ ਯੂਪੀ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਅਤੇ ਰਾਤ ਨੂੰ ਕਰਫਿਊ ਲਗਾਉਣ 'ਤੇ ਸਵਾਲ ਚੁੱਕੇ ਹਨ। ਵਰੁਣ ਗਾਂਧੀ ਨੇ ਕਿਹਾ ਕਿ ਇਹ ਆਮ ਜਨਤਾ ਦੀ ਸਮਝ ਤੋਂ ਬਾਹਰ ਹੈ।

 

 

 

ਉਨ੍ਹਾਂ ਟਵੀਟ ਕਰਦੇ ਹੋਏ ਤੰਜ਼ ਕੱਸਿਆ  ਹੈ ਕਿ ਰਾਤ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ, ਜਦੋਂ ਕਿ ਦਿਨ ਵੇਲੇ ਲੱਖਾਂ ਲੋਕਾਂ ਨੂੰ ਰੈਲੀਆਂ ਵਿੱਚ ਬੁਲਾਇਆ ਜਾ ਰਿਹਾ ਹੈ। ਵਰੁਣ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, 'ਰਾਤ ਨੂੰ ਕਰਫਿਊ ਲਗਾਉਣਾ ਅਤੇ ਦਿਨ 'ਚ ਲੱਖਾਂ ਲੋਕਾਂ ਨੂੰ ਰੈਲੀਆਂ 'ਚ ਬੁਲਾਉਣਾ - ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ।

ਉੱਤਰ ਪ੍ਰਦੇਸ਼ ਦੇ ਸੀਮਤ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਦੇਖਦੇ ਹੋਏ, ਸਾਨੂੰ ਇਮਾਨਦਾਰੀ ਨਾਲ ਫੈਸਲਾ ਕਰਨਾ ਹੋਵੇਗਾ ਕਿ ਕੀ ਸਾਡੀ ਤਰਜੀਹ ਖ਼ਤਰਨਾਕ ਓਮੀਕ੍ਰੋਨ ਦੇ ਫੈਲਣ ਨੂੰ ਰੋਕਣਾ ਹੈ ਜਾਂ ਚੋਣ ਸ਼ਕਤੀ ਦਾ ਪ੍ਰਦਰਸ਼ਨ।