ਖੂਨ ਨਾਲ ਲਾਲ ਹੋਈ ਸੜਕ, ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ ਨਾਲ ਟਕਰਾਈ, 16 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਦੇ ਬਿਆਨ ਮੁਤਾਬਕ ਇਸ ਘਟਨਾ ਵਿਚ 19 ਲੋਕ ਜ਼ਖਮੀ ਵੀ ਹੋਏ ਹਨ।

The road turned red with blood, a bus full of passengers collided with a stationary truck, 16 people died

 

ਉਮਦੁਰਮਾਨ - ਸੁਡਾਨ ਦੇ ਉਮਦੁਰਮਾਨ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਇੱਕ ਯਾਤਰੀ ਬੱਸ ਇੱਕ ਹਾਈਵੇਅ ਉੱਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਘਟਨਾ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਸ ਅਚਾਨਕ ਸੜਕ ਤੋਂ ਉਲਟ ਗਈ ਅਤੇ ਇੱਕ ਰੁਕੇ ਟਰੱਕ ਨਾਲ ਜਾ ਟਕਰਾਈ। ਪੁਲਿਸ ਦੇ ਬਿਆਨ ਮੁਤਾਬਕ ਇਸ ਘਟਨਾ ਵਿਚ 19 ਲੋਕ ਜ਼ਖਮੀ ਵੀ ਹੋਏ ਹਨ।

 ਪੁਲਿਸ ਨੇ ਦੱਸਿਆ ਕਿ ਬੱਸ ਉੱਤਰੀ ਦਾਰਫੁਰ ਦੀ ਸੂਬਾਈ ਰਾਜਧਾਨੀ ਫਾਸ਼ੀਰ ਤੋਂ ਖਾਰਤੂਮ ਜਾ ਰਹੀ ਸੀ। ਮੌਕੇ 'ਤੇ ਐਂਬੂਲੈਂਸ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਉਮਦੁਰਮਨ ਦੇ ਹਸਪਤਾਲ ਪਹੁੰਚਾਇਆ। ਜਦੋਂਕਿ ਮ੍ਰਿਤਕਾਂ ਨੂੰ ਮੁਰਦਾ ਘਰ ਲਿਜਾਇਆ ਗਿਆ।