1984 ਸਿੱਖ ਕਤਲੇਆਮ : ਸੀ.ਬੀ.ਆਈ. ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁਧ ਸਬੂਤ ਦਰਜ ਕੀਤੇ
7 ਫ਼ਰਵਰੀ ਨੂੰ ਵਿਗਿਆਨਕ ਅਧਿਕਾਰੀ ਤੋਂ ਹੋਵੇਗੀ ਕਰਾਸ-ਜਾਂਚ
Jagdish Tytler
ਨਵੀਂ ਦਿੱਲੀ : ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ ਸੀਨੀਅਰ ਵਿਗਿਆਨਕ ਸਹਾਇਕ ਤੋਂ ਸਬੂਤ ਦਰਜ ਕੀਤੇ ਜਿਸ ਨੇ ਅਪ੍ਰੈਲ 2023 ’ਚ ਸੀ.ਐਫ.ਐਸ.ਐਲ. ਨਵੀਂ ਦਿੱਲੀ ’ਚ ਸਾਬਕਾ ਮੰਤਰੀ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਟਾਈਟਲਰ ’ਤੇ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਨੇੜੇ ਸਿੱਖਾਂ ਦੇ ਕਤਲ ਦੇ ਮਾਮਲੇ ’ਚ ਮੁਕੱਦਮਾ ਚੱਲ ਰਿਹਾ ਹੈ। ਅਦਾਲਤ ਨੇ ਇਸ ਮਾਮਲੇ ਨੂੰ 7 ਫ਼ਰਵਰੀ ਨੂੰ ਵਿਗਿਆਨਕ ਅਧਿਕਾਰੀ ਤੋਂ ਕਰਾਸ-ਜਾਂਚ ਲਈ ਸੂਚੀਬੱਧ ਕੀਤਾ ਹੈ।
ਇਹ ਮਾਮਲਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਗੁਰਦੁਆਰਾ ਪੁਲ ਬੰਗਸ਼ ਨੇੜੇ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਸੀ.ਬੀ.ਆਈ. ਨੇ ਟਾਈਟਲਰ ਵਿਰੁਧ 20 ਮਈ, 2023 ਨੂੰ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਅਦਾਲਤ ਨੇ 26 ਜੁਲਾਈ, 2023 ਨੂੰ ਟਾਈਟਲਰ ਨੂੰ ਸੰਮਨ ਜਾਰੀ ਕੀਤਾ ਸੀ।