BJP got record: ਭਾਜਪਾ ਨੂੰ ਵਿੱਤੀ ਸਾਲ 2024 ’ਚ ਚੋਣ ਬਾਂਡਾਂ ਤੋਂ ਰਿਕਾਰਡ 1.7 ਹਜ਼ਾਰ ਕਰੋੜ ਰੁਪਏ ਮਿਲੇ
BJP got record: ਕਾਂਗਰਸ ਨੇ ਵੀ ਚੋਣ ਬਾਂਡਾਂ ਰਾਹੀਂ ਅਪਣੀਆਂ ਪ੍ਰਾਪਤੀਆ ਵਿਚ 384 ਫ਼ੀ ਸਦੀ ਦਾ ਵਾਧਾ ਦਰਜ ਕੀਤਾ
BJP got record: ਨਵੀਂ ਦਿੱਲੀ: ਚੋਣ ਕਮਿਸ਼ਨ ਕੋਲ ਦਾਖ਼ਲ ਕੀਤੀ ਗਈ ਨਵੀਨਤਮ ਸਾਲਾਨਾ ਆਡਿਟ ਰਿਪੋਰਟ ਮੁਤਾਬਕ ਭਾਜਪਾ ਦੀ ਸਾਲਾਨਾ ਆਮਦਨ 2022-23 ਵਿਚ 2,360.8 ਕਰੋੜ ਰੁਪਏ ਤੋਂ 83% ਵਧ ਕੇ 2023-24 ਵਿਚ 4,340.5 ਕਰੋੜ ਰੁਪਏ ਹੋ ਗਈ, ਜਿਸ ਵਿਚੋਂ 1,685.6 ਕਰੋੜ ਰੁਪਏ ਚੋਣ ਬਾਂਡ ਰਾਹੀਂ ਆਏ। ਇਹ ਕਿਸੇ ਵੀ ਪਾਰਟੀ ਵਲੋਂ ਐਲਾਨੀ ਬਾਂਡਾਂ ਤੋਂ ਹੁਣ ਤਕ ਦੀ ਸਭ ਤੋਂ ਵੱਧ ਸਾਲਾਨਾ ਆਮਦਨ ਜਾਂ ਪ੍ਰਾਪਤੀਆਂ ਹਨ।
ਇਸੇ ਮਿਆਦ ਦੌਰਾਨ ਕਾਂਗਰਸ ਦੀ ਆਮਦਨ 452.4 ਕਰੋੜ ਰੁਪਏ ਤੋਂ 170% ਵਧ ਕੇ 1,225 ਕਰੋੜ ਰੁਪਏ ਹੋ ਗਈ। ਮੁੱਖ ਵਿਰੋਧੀ ਪਾਰਟੀ ਨੇ ਬਾਂਡਾਂ ਰਾਹੀਂ ਅਪਣੀਆਂ ਪ੍ਰਾਪਤੀਆਂ ਵਿਚ 384% ਦਾ ਭਾਰੀ ਵਾਧਾ ਦਰਜ ਕੀਤਾ, ਜੋ ਕਿ ਵਿੱਤੀ ਸਾਲ 2023 ’ਚ 171 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2024 ’ਚ 828.4 ਕਰੋੜ ਰੁਪਏ ਹੋ ਗਈ। ਬਾਂਡ ਤੋਂ ਪਾ੍ਰਪਤੀਆਂ ਦੇ ਨਾਲ-ਨਾਲ ਕਾਂਗਰਸ ਵੀ ਆਮਦਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹੈ।
ਵਿੱਤੀ ਸਾਲ 2024 ’ਚ ਭਾਜਪਾ ਦਾ ਖ਼ਰਚਾ 62% ਵਧਿਆ ਅਤੇ ਕਾਂਗਰਸ ਦਾ ਖ਼ਰਚਾ 120% ਵਧਿਆ। ਦੋਵਾਂ ਮਾਮਲਿਆਂ ਵਿਚ, ਕਾਂਗਰਸ ਨੇ ਬੀਆਰਐਸ ਨੂੰ ਪਛਾੜ ਦਿਤਾ, ਜਿਸਨੇ ਜਿਸ ਨੇ 2023-24 ਵਿਚ 685.5 ਕਰੋੜ ਰੁਪਏ ਦੀ ਕੁੱਲ ਆਮਦਨ ਘੋਸ਼ਿਤ ਕੀਤੀ ਅਤੇ ਟੀਐਮਸੀ ਨੇ ਬਾਂਡਾਂ ਤੋਂ 612.4 ਕਰੋੜ ਰੁਪਏ ਪ੍ਰਾਪਤ ਕੀਤੇ। ਖ਼ਰਚਿਆਂ ਦੇ ਲਿਹਾਜ਼ ਨਾਲ, ਪਿਛਲੇ ਵਿੱਤੀ ਸਾਲ ਵਿਚ ਭਾਜਪਾ ਦਾ ਕੁੱਲ ਖ਼ਰਚਾ 2,211.7 ਕਰੋੜ ਰੁਪਏ ਰਿਹਾ, ਜੋ ਕਿ 2022-23 ਲਈ ਘੋਸ਼ਿਤ ਕੀਤੇ ਗਏ 1,361.7 ਕਰੋੜ ਰੁਪਏ ਤੋਂ 62% ਵੱਧ ਹੈ। ਇਸ ’ਚੋਂ 1,754 ਕਰੋੜ ਰੁਪਏ ਚੋਣਾਂ ਅਤੇ ਆਮ ਪ੍ਰਚਾਰ ’ਤੇ ਖ਼ਰਚ ਕੀਤੇ ਗਏ। ਕਾਂਗਰਸ ਨੇ 2023-24 ਵਿਚ 1,025.2 ਕਰੋੜ ਰੁਪਏ ਦੇ ਸਾਲਾਨਾ ਖ਼ਰਚ ਕੀਤੇ, ਜੋ 2022-23 ਵਿਚ 467.1 ਕਰੋੜ ਰੁਪਏ ਤੋਂ 120% ਵੱਧ ਹੈ।