ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਰਾਜਨੀਤਕ ਸਫ਼ਰ
ਸੰਘਰਸ਼ ਅਤੇ ਵਿਵਾਦਾਂ ਦੇ ਵਿਚਕਾਰ 5 ਵਾਰ ਉਪ ਮੁੱਖ ਮੰਤਰੀ ਬਣੇ ਅਜੀਤ ਪਵਾਰ
ਮੁੰਬਈ : ਮਹਾਰਾਸ਼ਟਰ ਦੀ ਰਾਜਨੀਤੀ ਦੇ ਮੁੱਖ ਚਿਹਰਿਆਂ ਵਿੱਚ ਸ਼ਾਮਲ ਅਜੀਤ ਪਵਾਰ ਲੰਬੇ ਸਮੇਂ ਤੋਂ ਰਾਜ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ । ਪਰ ਅਜੀਤ ਪਵਾਰ ਅੱਜ ਸਵੇਰੇ ਬਾਰਾਮਤੀ ਵਿੱਚ ਵਾਪਰੇ ਜਹਾਜ਼ ਹਾਦਸੇ ਦੌਰਾਨ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ। ਆਓ ਅਜੀਤ ਪਵਾਰ ਦੇ ਰਾਜਨੀਤਕ ਜੀਵਨ ਨਾਲ ਜੁੜੀਆਂ ਗੱਲਾਂ ਸਬੰਧੀ ਜਾਣਕਾਰ ਹਾਸਲ ਕਰੀਏ :
ਮਹਾਰਾਸ਼ਟਰ ਦੀ ਰਾਜਨੀਤੀ ਦੇ ਦਿੱਗਜ ਆਗੂ ਅਜੀਤ ਪਵਾਰ ਨੂੰ ਪਿਛਲੇ 13 ਸਾਲਾਂ ਵਿੱਚ ਪੰਜ ਵਾਰ ਉਪ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ । ਉਹ ਮਹਾਰਾਸ਼ਟਰ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਉਪ ਮੁੱਖ ਮੰਤਰੀ ਰਹਿਣ ਵਾਲੇ ਆਗੂ ਵੀ ਰਹੇ ।
ਅਜੀਤ ਪਵਾਰ ਦਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਕਾਰਜਕਾਲ :
1. 10 ਨਵੰਬਰ 2010 ਤੋਂ 25 ਸਤੰਬਰ 2012 ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ: ਪ੍ਰਿਥਵੀਰਾਜ ਚਵਾਨ
25 ਅਕਤੂਬਰ 2012 - 26 ਸਤੰਬਰ 2014 ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ
23 ਨਵੰਬਰ 2019 - 26 ਨਵੰਬਰ 2019 ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ
30 ਦਸੰਬਰ 2019 - 29 ਜੂਨ 2022 ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਉੱਧਵ ਠਾਕਰੇ
2 ਜੁਲਾਈ 2023 ਤੋਂ 28 ਜਨਵਰੀ 2026 ਤੱਕ ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਹਨ
ਕੌਣ ਹਨ ਅਜੀਤ ਪਵਾਰ?
ਅਜੀਤ ਅਨੰਤਰਾਓ ਪਵਾਰ ਦਾ ਜਨਮ 22 ਜੁਲਾਈ 1959 ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਹੋਇਆ। ਉਹ ਐੱਨ.ਸੀ.ਪੀ. ਮੁਖੀ ਸ਼ਰਦ ਪਾਵਰ ਦੇ ਵੱਡੇ ਭਰਾ ਅਨੰਤਰਾਓ ਪਾਵਰ ਦੇ ਪੁੱਤਰ ਹਨ । ਉਨ੍ਹਾਂ ਦੇ ਪਿਤਾ ਵੀ. ਸ਼ਾਂਤਾਰਾਮ ਰਾਜਕਮਲ ਸਟੂਡੀਓ ਵਿੱਚ ਕੰਮ ਕਰਦੇ ਸਨ। ਅਜੀਤ ਪਵਾਰ ਨੇ ਆਪਣੇ ਚਾਚੇ ਸ਼ਰਦ ਪਾਵਰ ਦੇ ਰਾਜਨੀਤਕ ਨਕਸ਼ੇਕਦਮ 'ਤੇ ਚੱਲ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ । ਜਨਤਾ ਅਤੇ ਸਮਰਥਕਾਂ ਵਿਚਕਾਰ ਉਹ 'ਦਾਦਾ' ਦੇ ਨਾਂ ਨਾਲ ਮਸ਼ਹੂਰ ਹਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਦੇਓਲੀ ਪਰਿਵਾਰ ਤੋਂ ਕੀਤੀ ਅਤੇ ਬਾਕੀ ਦੀ ਸਿੱਖਿਆ ਮਹਾਰਾਸ਼ਟਰ ਸਿੱਖਿਆ ਬੋਰਡ ਤੋਂ ਪੂਰੀ ਕੀਤੀ ।
ਰਾਜਨੀਤਕ ਸਫ਼ਰ ਕਿਵੇਂ ਰਿਹਾ?
ਅਜੀਤ ਨੇ ਰਾਜਨੀਤੀ ਦੀ ਸ਼ੁਰੂਆਤ 1982 ਵਿੱਚ ਕੀਤੀ, ਜਦੋਂ ਉਹ ਸਿਰਫ਼ 20 ਸਾਲ ਦੇ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਚੀਨੀ ਸਹਿਕਾਰੀ ਸੰਸਥਾ ਦਾ ਚੋਣ ਲੜਿਆ।
1991: ਪੁਣੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਪ੍ਰਧਾਨ ਬਣੇ ਅਤੇ 16 ਸਾਲ ਤੱਕ ਇਸ ਅਹੁਦੇ 'ਤੇ ਰਹੇ।
1991 : ਬਾਰਾਮਤੀ ਤੋਂ ਲੋਕ ਸਭਾ ਲਈ ਚੁਣੇ ਗਏ, ਪਰ ਆਪਣੇ ਚਾਚੇ ਸ਼ਰਦ ਪਵਾਰ ਲਈ ਸੀਟ ਛੱਡ ਦਿੱਤੀ ਅਤੇ ਉਸੇ ਸਾਲ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ।
1992-1993 : ਖੇਤੀਬਾੜੀ ਅਤੇ ਬਿਜਲੀ ਰਾਜ ਮੰਤਰੀ ਬਣੇ ।
ਸਾਲ 1995, 1999, 2004, 2009 ਅਤੇ 2014 ਵਿੱਚ ਬਾਰਾਮਤੀ ਹਲਕੇ ਤੋਂ ਉਹ ਲਗਾਤਾਰ ਜਿੱਤਦੇ ਰਹੇ।
ਉਨ੍ਹਾਂ ਨੇ ਖੇਤੀਬਾੜੀ, ਬਾਗਬਾਨੀ, ਬਿਜਲੀ ਅਤੇ ਜਲ ਸਰੋਤ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਜਲ ਸਰੋਤ ਮੰਤਰੀ ਜੋਂ ਉਨ੍ਹਾਂ ਨੇ ਘਾਟੀ ਅਤੇ ਕੋਕਣ ਸਿੰਚਾਈ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਸੰਭਾਲੀ।
ਅਜੀਤ ਪਵਾਰ ਨੂੰ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਆਗੂ ਮੰਨਿਆ ਜਾਂਦਾ ਸੀ । 2009 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਉਪ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਉਸ ਸਮੇਂ ਇਹ ਅਹੁਦਾ ਛਗਨ ਭੁਜਬਲ ਨੂੰ ਮਿਲਿਆ। ਹਾਲਾਂਕਿ ਦਸੰਬਰ 2010 ਵਿੱਚ ਉਹ ਪਹਿਲੀ ਵਾਰ ਉਪ ਮੁੱਖ ਮੰਤਰੀ ਬਣੇ। 2013 ਵਿੱਚ ਉਨ੍ਹਾਂ ਦਾ ਨਾਂ ਸਿੰਚਾਈ ਘੋਟਾਲੇ ਨਾਲ ਜੁੜੇ ਵਿਵਾਦ ਵਿੱਚ ਆਇਆ ਅਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਬਾਅਦ ਵਿੱਚ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਅਤੇ ਉਹ ਮੁੜ ਅਹੁਦੇ 'ਤੇ ਵਾਪਸ ਆਏ।
ਅਜੀਤ ਪਵਾਰ ਦਾ ਰਾਜਨੀਤਕ ਜੀਵਨ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ।
2014 ’ਚ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਧਮਕਾਉਣ ਦਾ ਇਲਜ਼ਾਮ ਲੱਗਿਆ।
ਭ੍ਰਿਸ਼ਟਾਚਾਰ ਅਤੇ ਅਹੁਦੇ ਦੇ ਦੁਰਉਪਯੋਗ ਦੇ ਇਲਾਜ਼ਮ ਵੀ ਸਮੇਂ-ਸਮੇਂ 'ਤੇ ਲੱਗੇ ।
ਲਵਾਸਾ ਲੇਕ ਸਿਟੀ ਪ੍ਰੋਜੈਕਟ ਵਿੱਚ ਕਥਿਤ ਮਦਦ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਵਿਵਾਦ।
ਇਨ੍ਹਾਂ ਵਿਵਾਦਾਂ ਦੇ ਬਾਵਜੂਦ ਅਜੀਤ ਪਵਾਰ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਐੱਨ.ਸੀ.ਪੀ. ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿੱਚ ਗਿਣੇ ਜਾਂਦੇ ਰਹੇ।
ਰਾਜਨੀਤਕ ਪਛਾਣ : ਅਜੀਤ ਪਵਾਰ ਨੂੰ ਇੱਕ ਮਜ਼ਬੂਤ ਪ੍ਰਸ਼ਾਸਨਿਕ ਅਨੁਭਵ ਵਾਲੇ ਆਗੂ ਵਜੋਂ ਵੇਖਿਆ ਜਾਂਦਾ ਰਿਹਾ। ਉਨ੍ਹਾਂ ਅਤੇ ਚਾਚੇ ਸ਼ਰਦ ਪਾਵਰ ਵਿਚਕਾਰ ਰਾਜਨੀਤਕ ਮਤਭੇਦਾਂ ਦੀ ਚਰਚਾ ਵੀ ਹੁੰਦੀ ਰਹੀ ਹੈ, ਪਰ ਉਨ੍ਹਾਂ ਨੇ ਹਮੇਸ਼ਾ ਆਪਣੇ ਆਪ ਨੂੰ ਸ਼ਰਦ ਪਾਵਰ ਦਾ ਭਗਤ ਦੱਸਿਆ ਹੈ । ਅਜੀਤ ਪਵਾਰ ਮਹਾਰਾਸ਼ਟਰ ਦੀ ਸੱਤਾ ਰਾਜਨੀਤੀ ਦੇ ਸਭ ਤੋਂ ਅਹਿਮ ਚਿਹਰਿਆਂ ਵਿੱਚ ਸ਼ਾਮਲ ਰਹੇ ਅਤੇ ਰਾਜ ਦੀ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਨਿਰਣਾਇਕ ਮੰਨੀ ਜਾਂਦੀ ਸੀ। ਅਜੀਤ ਪਵਾਰ ਜਿਨ੍ਹਾਂ ਦਾ ਇਕ ਜਹਾਜ਼ ਹਾਦਸੇ ’ਚ ਦੇਹਾਂਤ ਹੋ ਗਿਆ ਹੈ ਉਹ ਪਿੱਛੇ ਆਪਣੇ ਪਰਿਵਾਰ ’ਚ ਪਤਨੀ ਸੁਨੇਤਰਾ ਅਤੇ ਦੋ ਪੁੱਤਰ ਪਾਰਥ ਪਵਾਰ ਅਤੇ ਜੈ ਵਪਾਰ ਛੱਡ ਗਏ ਹਨ।