ਪਾਕਿਸਤਾਨ ਵਲੋਂ ਪੁੰਛ, ਰਾਜੌਰੀ ਵਿਚ ਭਾਰੀ ਗੋਲਾਬਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ : ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਲਾਗੇ ਅਗਲੀਆਂ ਚੌਕੀਆਂ 'ਤੇ ਭਾਰੀ ਗੋਲਾਬਾਰੀ...

Border
(ਏਜੰਸੀ)

(ਏਜੰਸੀ)

(ਏਜੰਸੀ)

ਜੰਮੂ : ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਲਾਗੇ ਅਗਲੀਆਂ ਚੌਕੀਆਂ 'ਤੇ ਭਾਰੀ ਗੋਲਾਬਾਰੀ ਕਰਦਿਆਂ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਦਿਤਾ। 
ਅਧਿਕਾਰੀਆਂ ਨੇ ਦਸਿਆ ਕਿ ਇਹ ਲਗਾਤਾਰ ਸਤਵਾਂ ਦਿਨ ਹੈ ਜਦ ਪਾਕਿਸਤਾਨ ਨੇ ਕੰਟਰੋਲ ਰੇਖਾ ਲਾਗੇ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਨੌਸ਼ੇਰਾ ਅਤੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਪਾਕਿਸਤਾਨ ਨੇ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਦਿਨ ਵਿਚ ਘੱਟੋ ਘੱਟ ਤਕ ਤਿੰਨ ਵਾਰ ਉਲੰਘਣਾ ਕੀਤੀ। ਰਖਿਆ ਵਿਭਾਗ ਦੇ ਪੀਆਰਓ ਨੇ ਕਿਹਾ, 'ਪਾਕਿਸਤਾਨੀ ਫ਼ੌਜ ਨੇ ਰਾਜੌਰੀ ਦੇ ਨੌਸ਼ੇਰਾ ਸੈਕਟਰ ਵਿਚ ਕੰਟਰੋਲ ਰੇਖਾ ਲਾਗੇ ਵੀਰਵਾਰ ਨੂੰ ਦੁਪਹਿਰ ਮਗਰੋਂ ਬਿਨਾਂ ਕਾਰਨ ਹੀ ਮੋਰਟਾਰ ਸੁੱਟੇ ਅਤੇ ਨਾਲ ਹੀ ਗੋਲਾਬਾਰੀ ਕੀਤੀ। 
ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਦੁਪਹਿਰ ਇਕ ਵਜੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਕੰਟਰੋਲ ਰੇਖਾ ਲਾਗੇ ਪਾਕਿਸਤਾਨੀ ਫ਼ੌਜ ਨੇ ਗੋਲਾਬਾਰੀ ਕੀਤੀ ਸੀ। ਭਾਰਤੀ ਫ਼ੌਜ ਨੇ ਜ਼ੋਰਦਾਰ ਅਤੇ ਅਸਰਦਾਰ ਢੰਗ ਨਾਲ ਜਵਾਬੀ ਕਾਰਵਾਈ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਲਗਭਗ ਛੇ ਵਜੇ ਪਾਕਿਸਤਾਨੀ ਫ਼ੌਜ ਨੇ ਮੋਰਟਾਰ ਸੁੱਟੇ ਅਤੇ ਗੋਲਾਬਾਰੀ ਕੀਤੀ। ਮੌਜੂਦਾ ਹਾਲਾਤ ਨੂੰ ਵੇਖਦਿਆਂ ਅਧਿਕਾਰੀਆਂ ਨੇ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਲਾਗੇ 5 ਕਿਲੋਮੀਟਰ ਦੇ ਦਾਇਰੇ ਵਿਚ ਵਿਦਿਅਕ ਅਦਾਰਿਆਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਹੁਕਮ ਦਿਤਾ ਹੈ। (ਏਜੰਸੀ)