ਅਮਰੀਕੀ ਕਾਰਵਾਈ ਜਿਹੀ ਮੁਹਿੰਮ ਵਿੱਢਣ ਦੇ ਸਮਰਥ ਹੈ ਭਾਰਤ : ਜੇਤਲੀ
ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਖ਼ਾਤਮੇ ਲਈ 2011 ਵਿਚ ਅਮਰੀਕਾ ਦੁਆਰਾ ਪਾਕਿਸਤਾਨ ਵਿਚ ਕੀਤੀ ਗਈ.........
ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਖ਼ਾਤਮੇ ਲਈ 2011 ਵਿਚ ਅਮਰੀਕਾ ਦੁਆਰਾ ਪਾਕਿਸਤਾਨ ਵਿਚ ਕੀਤੀ ਗਈ ਕਾਰਵਾਈ ਜਿਹੀ ਮੁਹਿੰਮ ਵਿੱਢਣ ਦੇ ਭਾਰਤ ਸਮਰੱਥ ਹੈ। ਇਥੇ ਕਿਸੇ ਸਮਾਗਮ ਵਿਚ ਜੇਤਲੀ ਨੇ ਕਿਹਾ, 'ਅਜਿਹਾ ਕਿਹਾ ਜਾਂਦਾ ਹੈ ਕਿ ਰਾਜਨੀਤੀ ਵਿਚ ਇਕ ਹਫ਼ਤੇ ਦਾ ਵਕਤ ਕਾਫ਼ੀ ਹੁੰਦਾ ਹੈ।
ਜੇ ਤੁਸੀਂ ਪਿਛਲੇ 24 ਘੰਟਿਆਂ ਨੂੰ ਵੇਖੋ ਤਾਂ ਸਾਡੇ ਦੇਸ਼ ਵਿਚ ਜਿਸ ਤਰ੍ਹਾਂ ਲੋਕ ਉਤਸ਼ਾਹ ਵਿਚ ਆ ਜਾਂਦੇ ਹਨ ਤਾਂ ਇਕ ਹਫ਼ਤਾ ਇਕ ਦਿਨ ਨਜ਼ਰ ਆਵੇਗਾ।' ਉਨ੍ਹਾਂ ਕਿਹਾ, 'ਜਿਸ ਤਰ੍ਹਾਂ ਦੇ ਹਾਲਾਤ ਅਸੀਂ ਵੇਖ ਰਹੇ ਹਾਂ, ਮੈਨੂੰ ਯਾਦ ਹੈ ਕਿ ਜਦ ਅਮਰੀਕੀ ਨੇਵੀ ਸੀਲ ਨੇ ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਵਿਚ ਜਾ ਕੇ ਮਾਰਿਆ ਸੀ, ਕੀ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ? ਉਨ੍ਹਾਂ ਕਿਹਾ, 'ਪਹਿਲਾਂ ਅਸੀਂ ਸਿਰਫ਼ ਅਜਿਹੀ ਕਲਪਨਾ, ਇੱਛਾ ਕਰ ਸਕਦੇ ਸੀ ਅਤੇ ਪਰੇਸ਼ਾਨ ਹੁੰਦੇ ਸੀ।' (ਏਜੰਸੀ)