ਆਸਰਾ ਘਰ ਸੋਸ਼ਣ ਕਾਂਡ: ਸੀ.ਬੀ.ਆਈ. ਨੇ ਦੋ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ ਹੈ ਕਿ ਮੁਜੱਫ਼ਰਪੁਰ ਆਸਰਾ ਘਰ ਜਿਨਸੀ ਸੋਸ਼ਣ ਮਾਮਲੇ 'ਚ........

Central Bureau of Investigation (CBI)

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ ਹੈ ਕਿ ਮੁਜੱਫ਼ਰਪੁਰ ਆਸਰਾ ਘਰ ਜਿਨਸੀ ਸੋਸ਼ਣ ਮਾਮਲੇ 'ਚ ਉਸ ਨੇ ਦੋ ਵਿਸ਼ੇਸ਼ ਸਰਕਾਰੀ ਵਕੀਲਾਂ ਨੂੰ ਨਿਯੁਕਤ ਕੀਤਾ ਹੈ। ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਦੋਹਾਂ ਧਿਰਾਂ ਨੂੰ ਸੁਣਵਾਈ ਦੀ ਅਗਲੀ ਮਿਤੀ ਦੋ ਮਈ ਤੋਂ ਜਿਰ੍ਹਾ ਸ਼ੁਰੂ ਕਰਨ ਦਾ ਹੁਕਮ ਦਿਤਾ। ਅਡੀਸ਼ਨਲ ਸੈਸ਼ਨ ਜੱਜ ਸੌਰਭ ਕੁਲਸ਼੍ਰੇਸ਼ਠ ਨੇ ਸੀ.ਬੀ.ਆਈ. ਨੂੰ ਹੁਕਮ ਦਿਤਾ ਕਿ ਜੇਕਰ ਉਹ ਇਸ ਮਾਮਲੇ 'ਚ ਵਧੀਕ ਚਾਰਜਸ਼ੀਟ ਦਾਇਰ ਕਰਨਾ ਚਾਹੁੰਦੀ ਹੈ ਤਾਂ ਇਹ 15 ਦਿਨਾਂ ਅੰਦਰ ਕੀਤਾ ਜਾਵੇ।

ਅਦਾਲਤ ਨੂੰ ਦਸਿਆ ਗਿਆ ਕਿ ਵਕੀਲ ਅਮਿਤ ਜਿੰਦਲ ਅਤੇ ਆਰ.ਐਨ. ਸਿਨਹਾ ਨੂੰ ਸੀ.ਬੀ.ਆਈ. ਵਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ। ਜਿੰਦਲ ਨੇ ਅਦਾਲਤ 'ਚ ਕਿਹਾ ਕਿ ਉਨ੍ਹਾਂ ਨੂੰ ਕਲ ਰਾਤ ਹੀ ਜਾਂਚ ਏਜੰਸੀ ਤੋਂ ਉਨ੍ਹਾਂ ਦੀ ਨਿਯੁਕਤੀ ਦਾ ਨੋਟੀਫ਼ੀਕੇਸ਼ਨ ਮਿਲਿਆ ਅਤੇ ਉਨ੍ਹਾਂ ਨੇ ਦੋਸ਼ ਮਿੱਥਣ 'ਤੇ ਅਪਣੀਆਂ ਦਲੀਲਾਂ ਤਿਆਰ ਕਰਨ ਲਈ ਸਮਾਂ ਮੰਗਿਆ। ਇਸ 'ਤੇ ਅਦਾਲਤ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਦੋ ਮਾਰਚ ਤੋਂ ਬਹਿਸ ਸ਼ੁਰੂ ਕਰਨ ਦਾ ਹੁਕਮ ਦਿਤਾ ਜਾਂਦਾ ਹੈ। ਸੀ.ਬੀ.ਆਈ. ਸੁਣਵਾਈ ਦੀ ਅਗਲੀ ਮਿਤੀ ਸਨਿਚਰਵਾਰ ਨੂੰ ਪਹਿਲਾਂ ਅਪਣੀਆਂ ਦਲੀਲਾਂ ਅੱਗੇ ਵਧਾਈਆਂ।  (ਪੀਟੀਆਈ)