ISRO ਨੇ ਲਾਂਚ ਕੀਤਾ ਸਾਲ ਦਾ ਪਹਿਲਾ ਰਾਕਟ ਪੀਐਸਐਲਵੀ-ਸੀ51/ਅਮੇਜ਼ੋਨੀਆ-1
ਇਸ ਰਾਕੇਟ ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ।
ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਇਸ ਦਾ ਸਾਲ ਪਹਿਲਾ ਰਾਕਟ ਲਾਂਚ ਕੀਤਾ ਹੈ। ਇਸਰੋ ਨੇ ਪਹਿਲਾ ਪੁਲਾੜ ਮਿਸ਼ਨ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ PSSLV0C51 ਲਾਂਚ ਕੀਤਾ ਗਿਆ। ਇਸ ਜ਼ਰੀਏ ਬ੍ਰਾਜ਼ੀਲ ਦੇ ਅਮੇਜੋਨਿਆ-1 ਸੈਟੇਲਾਈਟ ਨੂੰ ਵੀ ਭੇਜਿਆ ਜਾਵੇਗਾ। ਹੁਣ ਭਾਰਤੀ ਪੁਲਾੜ ਖੋਜ ਸੰਗਠਨ PSLV-C51 ਜ਼ਰੀਏ ਅੱਜ ਸਵੇਰੇ 19 ਸੈਟੇਲਾਇਟ ਲਾਂਚ ਕੀਤੇ।
ਇਸਰੋ ਦਾ ਇਹ ਪੀ.ਐਸ.ਐਲ.ਵੀ-ਸੀ51 ਪੀ ਐਸ.ਐਲ.ਵੀ. ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਐੱਸ. ਐੱਚ. ਏ. ਆਰ. ਤੋਂ ਲਾਂਚ ਕਰਨ ਦਾ ਸਮਾਂ 28 ਫ਼ਰਵਰੀ ਨੂੰ ਸਵੇਰੇ 10 ਵਜ ਕੇ 24 ਮਿੰਟ ਹੈ, ਜੋ ਮੌਸਮ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ।
ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਮਿਸ਼ਨ ਲਈ ਉਲਟੀ ਗਿਣਤੀ ਸਨਿਚਰਵਾਰ ਸਵੇਰੇ 8 ਵਜੇ ਕੇ 54 ਮਿੰਟ ’ਤੇ ਸ਼ੁਰੂ ਹੋ ਗਈ ਹੈ। ਇਸਰੋ ਨੇ ਇਕ ਬਿਆਨ ਵਿਚ ਦਸਿਆ ਕਿ ਪੀ. ਐੱਸ. ਐੱਲ. ਵੀ-ਸੀ51 ਪੀ. ਐੱਸ. ਐੱਲ. ਵੀ ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ।
ਇਨ੍ਹਾਂ ਉਪਗ੍ਰਹਿਾਂ ਵਿਚ ਚੇਨਈ ਦੀ ਸਪੇਸ ਕਿੰਡਜ਼ ਇੰਡੀਆ (ਐਸਕੇਆਈ) ਦਾ ਸਤੀਸ਼ ਧਵਨ ਐੱਸ. ਏ. ਟੀ. ਸ਼ਾਮਲ ਹਨ। ਇਸ ਪੁਲਾੜ ਯਾਨ ਦੇ ਉੱਚ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ। ਐਸਕੇਆਈ ਨੇ ਕਿਹਾ ‘‘ਇਹ ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਪਹਿਲ ਅਤੇ ਪੁਲਾੜ ਨਿੱਜੀਕਰਨ ਲਈ ਇਕਜੁੱਟਤਾ ਅਤੇ ਧਨਵਾਦ ਜ਼ਾਹਰ ਕਰਨ ਲਈ ਹੈ।’’ ਐਸਕੇਆਈ ਐੱਸ. ਡੀ. ਕਾਰਡ ’ਚ ਭਗਵਤ ਗੀਤਾ ਵੀ ਭੇਜ ਰਿਹਾ ਹੈ। ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਲਈ ਵੀ ਇਹ ਖਾਸ ਦਿਨ ਹੈ।