ਉੱਤਰ ਪ੍ਰਦੇਸ਼ 'ਚ ਭੂ ਮਾਫੀਆ ਖ਼ਿਲਾਫ਼ 27 ਸਾਲ ਤੋਂ ਧਰਨੇ 'ਤੇ ਬੈਠਾ ਹੈ ਇਹ ਅਧਿਆਪਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਸਮੇਂ ਵਿਚ 700 ਕਰੋੜ ਰੁਪਏ ਹੈ ਹੜੱਪੀ ਗਈ ਜ਼ਮੀਨ ਦੀ ਕੀਮਤ?

27 yrs on, Shamli teacher continues to fight against land mafias who ‘grabbed’ his land

ਮੌਜੂਦਾ ਸਮੇਂ ਵਿਚ 700 ਕਰੋੜ ਰੁਪਏ ਹੈ ਹੜੱਪੀ ਗਈ ਜ਼ਮੀਨ ਦੀ ਕੀਮਤ?
ਸ਼ਾਮਲੀ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ 61 ਸਾਲਾ ਅਧਿਆਪਕ ਵਿਜੇ ਸਿੰਘ ਪਿਛਲੇ 27 ਸਾਲਾਂ ਤੋਂ ਭੂ-ਮਾਫ਼ੀਆ ਖ਼ਿਲਾਫ਼ ਧਰਨਾ ਦੇ ਰਹੇ ਹਨ। ਵਿਜੇ ਸਿੰਘ ਦੇ ਅਨੁਸਾਰ, ਜਦੋਂ ਉਹ 33 ਸਾਲਾਂ ਦੇ ਸਨ ਤਾਂ ਭੂ-ਮਾਫੀਆ ਨੇ ਸ਼ਾਮਲੀ ਜ਼ਿਲ੍ਹੇ 'ਚ ਸਥਿਤ ਉਸ ਦੇ ਜੱਦੀ ਪਿੰਡ ਚੌਸਾਨਾ ਵਿੱਚ ਉਨ੍ਹਾਂ ਦੀ 4,000 ਵਿੱਘੇ ਖੇਤੀ ਵਾਲੀ ਜ਼ਮੀਨ ਹੜੱਪ ਲਈ, ਜਿਸ ਦੀ ਮੌਜੂਦਾ ਕੀਮਤ 700 ਕਰੋੜ ਰੁਪਏ ਹੈ। ਉਦੋਂ ਤੋਂ ਹੀ ਵਿਜੇ ਸਿੰਘ ਭੂ ਮਾਫੀਆ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਆਪਣੀ ਜ਼ਮੀਨ ਵਾਪਸ ਲੈਣ ਵਿਚ ਸਫ਼ਲ ਨਹੀਂ ਹੋ ਸਕੇ।

ਇਹ ਵੀ ਪੜ੍ਹੋ​  :  ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਪੰਜਾਬਣ ਦੀ ਮੌਤ 

ਇਸ ਬਾਰੇ ਵਿਜੇ ਸਿੰਘ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ, "ਪਿਛਲੇ 27 ਸਾਲਾਂ ਵਿੱਚ, ਮੇਰੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਕਈ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ, ਹਾਲਾਂਕਿ, ਮੇਰੀ ਜ਼ਮੀਨ - ਇਸ ਵੇਲੇ 700 ਕਰੋੜ ਰੁਪਏ ਦੀ ਕੀਮਤ - ਭੂ-ਮਾਫੀਆ,ਜੋ ਤਾਕਤਵਰ ਸਿਆਸੀ ਆਗੂ ਹਨ ਦੇ ਕਬਜ਼ੇ ਵਿੱਚ ਹੈ।" 2011 ਵਿੱਚ ਸ਼ਾਮਲੀ ਦੇ ਬਣਨ ਤੱਕ ਉਨ੍ਹਾਂ ਦਾ ਪਿੰਡ ਮੁਜ਼ੱਫਰਨਗਰ ਜ਼ਿਲ੍ਹੇ ਦਾ ਹਿੱਸਾ ਸੀ।

ਇਹ ਵੀ ਪੜ੍ਹੋ​  : ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਦੇਹ ਪਹੁੰਚੀ ਪੰਜਾਬ 

ਜਾਣਕਾਰੀ ਅਨੁਸਾਰ ਹੁਣ ਵਿਜੇ ਕੁਮਾਰ 19 ਸਤੰਬਰ, 2019 ਤੋਂ ਮੁਜ਼ੱਫਰਨਗਰ ਦੇ ਸ਼ਿਵ ਚੌਕ ਵਿੱਚ ਧਰਨਾ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬੇਇਨਸਾਫ਼ੀ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਲਈ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹਾਂ। ਭੂ ਮਾਫੀਆ ਵਲੋਂ ਹੜੱਪੀ ਜ਼ਮੀਨ ਵਾਪਸ ਲੈਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ।