ਅੰਮ੍ਰਿਤਪਾਲ ਸਿੰਘ ਨੂੰ ਅੱਤਵਾਦੀ ਐਲਾਨਣ ਦੀ ਉੱਠੀ ਮੰਗ, SC ਦੇ ਵਕੀਲ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਸ਼ਿਕਾਇਤ
ਦਰਅਸਲ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜ਼ਿੰਦਲ ਨੇ ਗ੍ਰਹਿ ਮੰਤਰਾਲੇ ਅਤੇ NIA ਨੂੰ ਅੰਮ੍ਰਿਤਪਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
Amritpal Singh
ਨਵੀਂ ਦਿੱਲੀ - ਅੰਮ੍ਰਿਤਪਾਲ ਸਿੰਘ ਨੂੰ ਹੁਣ ਅੱਤਵਾਦੀ ਐਲਾਨਣ ਦੀ ਮੰਗ ਉੱਠ ਖੜੀ ਹੈ। ਦਰਅਸਲ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜ਼ਿੰਦਲ ਨੇ ਗ੍ਰਹਿ ਮੰਤਰਾਲੇ ਅਤੇ NIA ਨੂੰ ਅੰਮ੍ਰਿਤਪਾਲ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਿਰੁੱਧ ਜੰਗ ਛੇੜਨ, ਲੋਕਾਂ ਨੂੰ ਦੇਸ਼ ਵਿਰੁੱਧ ਭੜਕਾਉਣ ਅਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਲਈ ਯੂ.ਏ.ਪੀ.ਏ ਐਕਟ ਤਹਿਤ ਅੱਤਵਾਦੀ ਐਲਾਨਿਆ ਜਾਵੇ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਖ਼ਿਲਾਫ਼ ਵਿਰੋਧ ਤੇਜ਼ ਹੋ ਗਿਆ ਹੈ ਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਕੇ ਉਸ ਨੂੰ ਪੰਜਾਬ 'ਚੋਂ ਭੇਜਣ ਦੀ ਮੰਗ ਉੱਠੀ ਹੈ।