RBI ਦੇ ਹੈੱਡਕੁਆਰਟਰ ਪਹੁੰਚੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਗਵਰਨਰ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਖ-ਵੱਖ ਮੁੱਦਿਆਂ 'ਤੇ ਕੀਤੀ ਚਰਚਾ

Microsoft's co-founder Bill Gates visited RBI Mumbai

 

ਮੁੰਬਈ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਮੰਗਲਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨਾਲ ਮੁਲਾਕਾਤ ਕੀਤੀ ਅਤੇ ਵਿੱਤੀ ਸਮਾਵੇਸ਼, ਭੁਗਤਾਨ ਪ੍ਰਣਾਲੀ, ਮਾਈਕ੍ਰੋ ਫਾਈਨਾਂਸ ਅਤੇ ਡਿਜੀਟਲ ਉਧਾਰ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਰਿਜ਼ਰਵ ਬੈਂਕ ਨੇ ਟਵੀਟ ਕੀਤਾ, "ਗੇਟਸ ਨੇ ਅੱਜ ਆਰਬੀਆਈ, ਮੁੰਬਈ ਦਾ ਦੌਰਾ ਕੀਤਾ ਅਤੇ ਗਵਰਨਰ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ”। ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਗੇਟਸ ਦੀ ਅਗਵਾਈ ਵਾਲੀ ਗੇਟਸ ਫਾਊਂਡੇਸ਼ਨ ਭਾਰਤ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚਲਾ ਰਹੀ ਹੈ। ਇਸ ਵਿਚ ਵਿੱਤੀ ਸਮਾਵੇਸ਼, ਸਿਹਤ ਖੇਤਰ ਅਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਗਤੀਵਿਧੀਆਂ ਵੀ ਸ਼ਾਮਲ ਹਨ।