Rajiv Gandhi assassination case: ਰਾਜੀਵ ਗਾਂਧੀ ਹਤਿਆ ਮਾਮਲੇ ਦੇ ਦੋਸ਼ੀ ਸੰਥਨ ਦੀ ਮੌਤ; ਨਹੀਂ ਪੂਰੀ ਹੋਈ ਮਾਂ ਨੂੰ ਮਿਲਣ ਦੀ ਇੱਛਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਥਨ ਦਾ ਲਿਵਰ ਫੇਲ ਹੋ ਗਿਆ ਸੀ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ।

Rajiv Gandhi assassination case convict Santhan dies in Chennai hospital

Rajiv Gandhi assassination case:  ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਗਏ ਸੰਥਨ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸੰਥਨ ਨੂੰ ਬਾਅਦ ਵਿਚ ਸੁਪਰੀਮ ਕੋਰਟ ਨੇ ਰਿਹਾਅ ਕਰ ਦਿਤਾ ਸੀ।

ਸੰਥਨ ਉਰਫ ਟੀ. ਸੁਤੇਂਦਰਰਾਜਾ (55) ਸ਼੍ਰੀਲੰਕਾਈ ਨਾਗਰਿਕ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹਤਿਆ ਦੇ ਦੋਸ਼ ਵਿਚ 20 ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ 2022 ਵਿਚ ਸੁਪਰੀਮ ਕੋਰਟ ਦੁਆਰਾ ਰਿਹਾਅ ਕੀਤੇ ਗਏ ਸੱਤ ਵਿਅਕਤੀਆਂ ਵਿਚੋਂ ਇਕ ਸੀ। ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਦੇ ਡੀਨ ਈ ਥਰਨੀਰਾਜਨ ਨੇ ਦਸਿਆ ਕਿ ਸੰਥਨ ਦੀ ਸਵੇਰੇ 7.50 ਵਜੇ ਮੌਤ ਹੋ ਗਈ। ਸੰਥਨ ਦਾ ਲਿਵਰ ਫੇਲ ਹੋ ਗਿਆ ਸੀ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ।  

ਥਰਨੀਰਾਜਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਸੰਥਨ ਨੂੰ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਦਿਤਾ ਗਿਆ ਅਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਅੱਜ (ਬੁੱਧਵਾਰ) ਸਵੇਰੇ 7.50 ਵਜੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ, 'ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਲਾਸ਼ ਨੂੰ ਸ੍ਰੀਲੰਕਾ ਭੇਜਣ ਲਈ ਕਾਨੂੰਨੀ ਪ੍ਰਬੰਧ ਕੀਤੇ ਜਾ ਰਹੇ ਹਨ।'

ਡੀਨ ਨੇ ਕਿਹਾ ਕਿ ਸੰਥਨ ਨੂੰ ਲੀਵਰ ਫੇਲ ਹੋਣ ਕਾਰਨ 27 ਜਨਵਰੀ ਨੂੰ ਤਿਰੂਚਿਰਾਪੱਲੀ ਦੇ ਇਕ ਵਿਸ਼ੇਸ਼ ਕੈਂਪ ਤੋਂ ਇਥੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੰਥਨ ਨੂੰ ਰਿਹਾਈ ਦੇ ਬਾਅਦ ਤੋਂ ਹੀ ਤਿਰੂਚਿਰਾਪੱਲੀ ਵਿਚ ਇਕ ਵਿਸ਼ੇਸ਼ ਕੈਂਪ ਵਿਚ ਰੱਖਿਆ ਗਿਆ ਸੀ। ਉਹ ਅਪਣੀ ਮਾਂ ਨੂੰ ਮਿਲਣ ਲਈ ਸ਼੍ਰੀਲੰਕਾ ਜਾਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਥੋਂ ਦੀ ਸਰਕਾਰ ਨੇ ਵੀ ਉਸ ਨੂੰ ਯਾਤਰਾ ਲਈ ਮਨਜ਼ੂਰੀ ਦੇ ਦਿਤੀ ਸੀ। ਹਾਲਾਂਕਿ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ।

(For more Punjabi news apart from Rajiv Gandhi assassination case convict Santhan dies in Chennai hospital, stay tuned to Rozana Spokesman)