RP Singh ਨੇ ’84 ਕਤਲੇਆਮ ਦੇ ਦੋਸ਼ੀ ਨੂੰ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੀ ਕੀਤੀ ਅਪੀਲ
’84 ਦੇ ਦੰਗੇ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਕਤਲੇਆਮ : RP Singh
RP Singh appeals for death sentence for '84 riots convict Sajjan Kumar Latest news in Punjabi : ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਜਾਣਕਾਰੀ ਦਿਤੀ ਕਿ 84 ਦੰਗਾ ਨਹੀਂ ਸੀ ਸਗੋਂ ਇਕ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲੇਆਮ ਸੀ। ਇਹ ਗੱਲ ਰਿਕਾਰਡ ਦੇ ਪੰਨਿਆਂ ਵਿਚ ਦਰਜ ਹੈ, ਜੋ ਕਿ ਜੀ ਬੀ ਐਸ ਸਿੱਧੂ ਦੀ ਕਿਤਾਬ ਵਿਚ ਵੀ ਦਰਜ ਹੈ ਜੋ ਇੰਦਰਾ ਗਾਂਧੀ ਦੀ ਸੁਰੱਖਿਆ ਵਿਚ ਤਾਇਨਾਤ ਸਨ ਅਤੇ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ਵਿਚ ਵੀ ਦਰਜ ਹੈ।
ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ, ਜੋ ਇਸ ਘਟਨਾ ਤੋਂ ਬਾਅਦ ਸ਼ੁਰੂ ਹੋਈ ਸੀ ਜਦੋਂ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ, ਜਿਸ ਵਿਚ ਮੈਂ ਪਹਿਲੀ ਵਾਰ ਵੀਡੀਉ ਸਾਰਿਆਂ ਦੇ ਸਾਹਮਣੇ ਰੱਖਿਆ ਸੀ, ਜੋ ਮੈਨੂੰ ਮਿਲਿਆ ਸੀ ਅਤੇ ਉਹ ਵੀਡੀਉ ਜਨਤਾ ਵਿਚ ਨਹੀਂ ਸੀ।
ਕਮਲਨਾਥ ਅਤੇ ਹੋਰ ਲੋਕ ਇਸ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਿਤਾਬ ਦਿਖਾਉਂਦੇ ਹੋਏ ਕਿਹਾ "who are the gulty"। ਜਿਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਿਚ ਉਨ੍ਹਾਂ ਲੋਕਾਂ ਦੇ ਨਾਮ ਹਨ ਜਿਨ੍ਹਾਂ ਵਿਚ ਟਾਈਟਲਰ ਸੱਜਣ ਕੁਮਾਰ, ਅਰਜੁਨ ਕੁਮਾਰ ਆਦਿ ਸ਼ਾਮਲ ਹਨ।
ਸ਼ੀਲਾ ਦੀਕਸ਼ਿਤ ਨੇ ਲਿਖਿਆ ਸੀ ਕਿ ਜਿਸ ਵਿਚ 7 ਲੋਕਾਂ ਨੂੰ ਚਾਕੂ ਮਾਰਿਆ ਗਿਆ ਸੀ, ਉਸ ਨੂੰ ਮਾਫ਼ ਕਰਨ ਦੀ ਗੱਲ ਕਹੀ ਗਈ ਸੀ, ਜਿਸ ਵਿਚ ਜਦੋਂ ਅਸੀਂ ਰਾਜਪਾਲ ਨੂੰ ਮਿਲੇ ਤਾਂ ਉਨ੍ਹਾਂ ਨੇ ਇਨਕਾਰ ਕਰ ਦਿਤਾ ਅਤੇ ਕਿਸ਼ੋਰੀ ਲਾਲ ਬਾਰੇ ਸ਼ੀਲਾ ਦੀਕਸ਼ਿਤ ਨੂੰ ਜਾਣਕਾਰੀ ਦਿਤੀ। ਇਸ ਮਾਮਲੇ ਵਿਚ ਕਈ ਕਮਿਸ਼ਨ ਬਣਾਏ ਗਏ ਜਿਸ ਵਿਚ ਇਸ ਮਾਮਲੇ 'ਤੇ ਸੁਣਵਾਈ ਹੋਈ, ਇਸ ਵਿਚ ਕੋਈ ਕਾਰਵਾਈ ਨਹੀਂ ਹੋਈ, ਇਸ ਦੀ ਬਜਾਏ ਸਾਰਿਆਂ ਨੂੰ ਦੱਸਿਆ ਗਿਆ ਕਿ ਅਟਲ ਬਿਹਾਰੀ ਵਾਜਪਾਈ ਨੇ ਨਾਨਾਵਤੀ ਕਮਿਸ਼ਨ ਬਣਾਇਆ ਜਿਸ ਵਿਚ ਸਾਰੇ ਮਾਮਲੇ ਸੀਬੀਆਈ ਨੂੰ ਭੇਜ ਦਿਤੇ ਗਏ। ਜਿਸ ਨੂੰ ਬਾਅਦ ਵਿਚ ਕਾਂਗਰਸ ਸਰਕਾਰ ਵਿਚ ਕੰਮ ਨਹੀਂ ਕਰਨ ਦਿਤਾ ਗਿਆ। ਉਸ ਤੋਂ ਬਾਅਦ ਮੋਦੀ ਨੇ ਇਸ ਨੂੰ ਸ਼ੁਰੂ ਕੀਤਾ ਜਿਸ ਵਿਚ ਇਕ ਲੰਬੀ ਲੜਾਈ ਚੱਲੀ ਪਰ ਹੁਣ ਉਮੀਦ ਦਿਖਾਈ ਦੇ ਰਹੀ ਹੈ।
ਆਰਪੀ ਸਿੰਘ ਨੇ ਕਿਹਾ ਕਿ ਜਦੋਂ ਪੁਲਿਸ ਪਹਿਲੀ ਵਾਰ ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਗਈ ਸੀ, ਤਾਂ ਉਸ ਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ ਸੱਜਣ ਕੁਮਾਰ ਨੂੰ ਉਸ ਗੱਡੀ ਤੋਂ ਭਜਾ ਦਿਤਾ ਗਿਆ ਸੀ ਜਿਸ ਵਿਚ 2015 ਵਿਚ ਐਸਆਈਟੀ ਬਣਾਈ ਗਈ ਸੀ, ਫਿਰ 2016 ਵਿਚ ਐਸਆਈਟੀ ਨੇ ਕਿਹਾ ਕਿ ਜਾਂਚ ਦੀ ਲੋੜ ਹੈ, ਸੱਜਣ ਕੁਮਾਰ ਨੂੰ 2011 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਈ 2021 ਵਿਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ, ਫਿਰ 26 ਜੁਲਾਈ 2021 ਨੂੰ ਮੋਦੀ ਨੇ ਨੋਟਿਸ ਲਿਆ, ਦਸੰਬਰ 2021 ਵਿਚ ਸੱਜਣ ਕੁਮਾਰ ਨੂੰ ਪੰਜ ਲੋਕਾਂ ਦੇ ਕਤਲ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਜੋ ਕੇਸ ਚੱਲ ਰਿਹਾ ਹੈ, ਉਸ ਵਿਚ ਪਿਤਾ ਦੇ ਸਾਹਮਣੇ ਪੁੱਤਰ ਨੂੰ ਸਾੜ ਦਿਤਾ ਗਿਆ, ਇਸ ਤੋਂ ਵੱਧ ਘਿਣਾਉਣਾ ਕੰਮ ਹੋਰ ਕੋਈ ਨਹੀਂ ਹੋ ਸਕਦਾ, ਫਿਰ ਅਦਾਲਤ ਨੇ ਹੁਣ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਨੂੰ ਫਾਂਸੀ ਦਿਤੀ ਜਾਵੇ।