TCS ਮੈਨੇਜਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਬਿਆਨ ਕੀਤਾ ਦਰਦ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
TCS Manegar Suicide News in punjabi Agra News: ਆਗਰਾ ਦੇ ਰਹਿਣ ਵਾਲੇ ਟੀਸੀਐਸ ਕੰਪਨੀ ਦੇ ਮੈਨੇਜਰ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਬਣਾਈ। ਇਸ ਵੀਡੀਓ 'ਚ ਉਸ ਨੇ ਆਪਣਾ ਦਰਦ ਬਿਆਨ ਕੀਤਾ। ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਸਦਰ ਦੀ ਡਿਫੈਂਸ ਕਲੋਨੀ ਦਾ ਰਹਿਣ ਵਾਲਾ ਮਾਨਵ ਸ਼ਰਮਾ ਟੀਸੀਐਸ ਕੰਪਨੀ ਮੁੰਬਈ ਵਿੱਚ ਬਤੌਰ ਰਿਕਰੂਟਮੈਂਟ ਮੈਨੇਜਰ ਕੰਮ ਕਰਦਾ ਸੀ। ਉਸ ਦੇ ਪਿਤਾ ਨਰਿੰਦਰ ਸ਼ਰਮਾ ਹਵਾਈ ਸੈਨਾ ਤੋਂ ਸੇਵਾਮੁਕਤ ਹਨ ਅਤੇ ਮਾਨਵ ਉਸ ਦਾ ਇਕਲੌਤਾ ਪੁੱਤਰ ਸੀ। ਮਾਨਵ ਦਾ ਵਿਆਹ ਇੱਕ ਸਾਲ ਪਹਿਲਾਂ 30 ਜਨਵਰੀ 2024 ਨੂੰ ਹੋਇਆ ਸੀ।
ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਮੁੰਬਈ ਲੈ ਗਿਆ। ਮਾਨਵ ਸ਼ਰਮਾ ਦੇ ਪਿਤਾ ਨਰਿੰਦਰ ਸ਼ਰਮਾ ਨੇ ਥਾਣਾ ਸਦਰ ਵਿੱਚ ਦਰਜ ਕਰਵਾਏ ਕੇਸ ਵਿੱਚ ਦੋਸ਼ ਲਾਇਆ ਹੈ ਕਿ ਪੁੱਤਰ ਆਪਣੀ ਨੂੰਹ ਨੂੰ ਆਪਣੇ ਨਾਲ ਮੁੰਬਈ ਲੈ ਗਿਆ ਸੀ। ਨੂੰਹ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ, ਖ਼ੁਦਕੁਸ਼ੀ ਕਰਨ ਦੀਆਂ ਧਮਕੀਆਂ ਦਿੰਦੀ ਸੀ। ਦੋਸ਼ ਹੈ ਕਿ ਨੂੰਹ ਆਪਣੇ ਪ੍ਰੇਮੀ ਨਾਲ ਗੱਲ ਕਰਦੀ ਸੀ ਅਤੇ ਉਸ ਨਾਲ ਰਹਿਣਾ ਚਾਹੁੰਦੀ ਸੀ।
23 ਫ਼ਰਵਰੀ ਨੂੰ ਮਾਨਵ ਆਪਣੀ ਪਤਨੀ ਨਾਲ ਮੁੰਬਈ ਤੋਂ ਆਗਰਾ ਆਇਆ ਸੀ, ਇੱਥੋਂ ਉਹ ਉਸ ਨੂੰ ਛੱਡਣ ਲਈ ਬਰਹਨ ਗਿਆ ਸੀ। ਬਰਹਨ ਵਿੱਚ ਉਸ ਨੂੰ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। 24 ਫ਼ਰਵਰੀ ਦੀ ਸਵੇਰ ਮਾਨਵ ਨੇ ਆਪਣੇ ਕਮਰੇ 'ਚ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਵੀ ਬਣਾਈ। ਸਵੇਰੇ ਪਰਿਵਾਰ ਨੇ ਮਾਨਵ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਹਫੜਾ-ਦਫੜੀ ਮਚ ਗਈ। ਪਰਿਵਾਰ ਵਾਲੇ ਮਾਨਵ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।