Pune Bus Rape News: ਪੁਣੇ ਬੱਸ ਰੇਪ ਕਾਂਡ ਦੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਖੇਤਾਂ ਵਿਚ ਲੁਕਿਆ ਸੀ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Pune Bus Rape News: ਅੱਜ ਪੁਣੇ ਦੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

The accused of the Pune bus rape incident was arrested by the police

ਪੁਣੇ ਦੇ ਸਵਾਰਗੇਟ ਬੱਸ ਸਟੈਂਡ 'ਤੇ ਵਾਪਰੇ ਸ਼ਰਮਨਾਕ ਬਲਾਤਕਾਰ ਮਾਮਲੇ 'ਚ ਮਹਾਰਾਸ਼ਟਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। 37 ਸਾਲਾ ਦੋਸ਼ੀ ਦੱਤਾਤ੍ਰੇਯ ਰਾਮਦਾਸ ਗਾਡੇ ਨੂੰ ਸ਼ਿਰੂਰ, ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦੇਰ ਰਾਤ ਕਿਸੇ ਦੇ ਘਰ ਖਾਣਾ ਖਾਣ ਗਿਆ ਸੀ ਤਾਂ ਉਕਤ ਵਿਅਕਤੀ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੁਲਜ਼ਮ ਦੀ ਗ੍ਰਿਫ਼ਤਾਰੀ ਵੀਰਵਾਰ ਰਾਤ ਕਰੀਬ 1.30 ਵਜੇ ਹੋਈ ਅਤੇ ਉਸ ਨੂੰ ਅੱਜ ਪੁਣੇ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਗਾਡੇ ਖ਼ਿਲਾਫ਼ ਪਹਿਲਾਂ ਵੀ ਚੋਰੀ, ਡਕੈਤੀ ਅਤੇ ਚੇਨ ਸਨੈਚਿੰਗ ਦੇ ਅੱਧੀ ਦਰਜਨ ਕੇਸ ਦਰਜ ਹਨ। 2019 ਤੋਂ, ਉਹ ਅਪਰਾਧ ਦੇ ਇੱਕ ਕੇਸ ਵਿੱਚ ਜ਼ਮਾਨਤ 'ਤੇ ਬਾਹਰ ਸੀ।

ਮੁਲਜ਼ਮ ਪਿਛਲੇ ਦੋ ਦਿਨਾਂ ਤੋਂ ਫ਼ਰਾਰ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਲਈ 13 ਵਿਸ਼ੇਸ਼ ਟੀਮਾਂ ਬਣਾਈਆਂ ਸਨ। ਇਸ ਮਾਮਲੇ 'ਚ ਪੁਣੇ ਪੁਲਿਸ ਨੇ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।