ਦਿੱਲੀ 'ਚ ਫ਼ਰਵਰੀ ਦੌਰਾਨ ਹਵਾ ਦੀ ਗੁਣਵੱਤਾ ਪਿਛਲੇ ਤਿੰਨ ਸਾਲਾਂ 'ਚ ਸੱਭ ਤੋਂ ਖ਼ਰਾਬ ਰਹੀ
ਇਸ ਮਹੀਨੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 234 ਰਿਹਾ
ਨਵੀਂ ਦਿੱਲੀ: ਇਕ ਨਵੀਂ ਰੀਪੋਰਟ ਮੁਤਾਬਕ, ਦਿੱਲੀ ਨੇ ਫ਼ਰਵਰੀ 2026 ਵਿਚ ਪਿਛਲੇ ਤਿੰਨ ਸਾਲਾਂ ਦੀ ਸੱਭ ਤੋਂ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਹੈ। ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਦੇ ਵਿਸ਼ਲੇਸ਼ਣ ਅਨੁਸਾਰ, ਇਸ ਮਹੀਨੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 234 ਰਿਹਾ।
ਇਹ ਅੰਕੜਾ 2023 ਤੋਂ ਬਾਅਦ ਸੱਭ ਤੋਂ ਉੱਚਾ ਹੈ। ਰਾਜਧਾਨੀ ਵਿਚ 20 ਦਿਨ ‘ਖਰਾਬ’ ਹਵਾ ਗੁਣਵੱਤਾ ਵਾਲੇ ਰਹੇ, ਜਦਕਿ ਦੋ ਦਿਨ ‘ਬਹੁਤ ਖਰਾਬ’ ਸ਼੍ਰੇਣੀ ਵਿਚ ਆਏ। ਰੀਪੋਰਟ ਦੱਸਦੀ ਹੈ ਕਿ ਓਜ਼ੋਨ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਦੂਸ਼ਕ ਰਿਹਾ, ਜੋ 27 ’ਚੋਂ 21 ਦਿਨਾਂ ’ਤੇ ਮੁੱਖ ਕਾਰਨ ਬਣਿਆ।
ਮਾਹਰ ਚੇਤਾਵਨੀ ਦਿੰਦੇ ਹਨ ਕਿ ਓਜ਼ੋਨ ਨਾਲ ਲੰਮੇ ਸਮੇਂ ਤਕ ਸੰਪਰਕ ਸਾਹ ਲੈਣ ਵਿਚ ਮੁਸ਼ਕਲਾਂ, ਗਲੇ ਵਿਚ ਜਲਨ ਅਤੇ ਅਸਥਮਾ ਪੀੜਤਾਂ ਲਈ ਖਤਰਾ ਵਧਾ ਸਕਦਾ ਹੈ। 4 ਫ਼ਰਵਰੀ ਨੂੰ ਸੱਭ ਤੋਂ ਉੱਚਾ ਏ.ਕਿਊ.ਆਈ. 339 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ਵਿਚ ਆਉਂਦਾ ਹੈ। (ਪੀ.ਟੀ.ਆਈ.)