ਅਮਰੀਕਾ ‘ਚ ਹਾਹਾਕਾਰ, ਦੁਨੀਆਂ ‘ਚ ਸਭ ਤੋਂ ਜਿਆਦਾ ਮਰੀਜ਼, 24 ਘੰਟੇ ‘ਚ ਹੋਈਆਂ 345 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆਂ ਵਿਚ ਸਭ ਤੋਂ ਵੱਧ ਕਰੋਨਾ ਵਾਇਰਸ ਦਾ ਖਹਿਰ ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਦੇਖਣ ਨੂੰ ਮਿਲ ਰਿਹਾ ਸੀ

america coronavirus cases

ਦੁਨੀਆਂ ਵਿਚ ਸਭ ਤੋਂ ਵੱਧ ਕਰੋਨਾ ਵਾਇਰਸ ਦਾ ਖਹਿਰ ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਦੇਖਣ ਨੂੰ ਮਿਲ ਰਿਹਾ ਸੀ। ਜਿਥੇ ਇਸ ਵਾਇਰਸ ਨਾਲ ਆਏ ਦਿਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਹੁਣ ਇਸੇ ਤਰ੍ਹਾਂ ਮੌਤਾਂ ਦੇ ਕਹਿਰ ਦੀ ਲ਼ੜੀ ਅਮਰੀਕਾ ਵਿਚ ਵੀ ਸ਼ੁਰੂ ਹੋ ਗਈ ਹੈ ਜਿਥੇ ਪਿਛਲੇ 24 ਘੰਟੇ ਵਿਚ ਕਰੋਨਾ ਦੀ ਚਪੇਟ ਵਿਚ ਆ ਕੇ 345 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨਾਲ ਹੀ 18000 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਲਿਹਾਜ ਨਾਲ ਅਮਰੀਕਾ ਵਿਚ ਕਰੋਨਾ ਵਾਇਰਸ ਦੇ ਹਰ ਮਿੰਟ ਵਿਚ ਲਗਭਗ 13 ਕਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਇਸੇ ਦੇ ਨਾਲ ਅਮਰੀਕਾ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100000 ਨੂੰ ਵੀ ਪਾਰ ਕਰ ਗਿਆ ਹੈ।

ਜਿਸ ਦੇ ਨਾਲ ਅਮਰੀਕਾ ਨੇ ਕਰੋਨਾ ਦੇ ਮਾਮਲਿਆਂ ਵਿਚ ਹੁਣ ਇਟਲੀ,ਸਪੇਨ ਅਤੇ ਚੀਨ ਨੂੰ ਵੀ ਪਿਛੇ ਛੱਡ ਦਿੱਤਾ ਹੈ। ਜ਼ਿਕਰ ਯੋਗ ਹੈ ਕਿ ਅਮਰੀਕਾ ਦਾ ਸਭ ਤੋਂ ਮਸ਼ਹੂਰ ਸ਼ਹਿਰ ਨਿਉਯਾਰਕ ਇਸ ਸਮੇਂ ਕਰੋਨਾ ਦਾ ਕੇਂਦਰ ਬਣਿਆ ਹੋਇਆ ਹੈ। ਜਿਥੇ ਕਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਆਉਣ ਵਾਲੇ ਲੋਕਾਂ ਵਿਚੋਂ ਜਿਆਦਾ ਲੋਕ ਨਿਉਯਾਰਕ ਦੇ ਵਿਚ ਹਨ। ਨਿਊਯਾਰਕ ਵਿਚ ਹੁਣ ਤੱਕ ਕਰੋਨਾ ਨਾਲ 500 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦੱਈਏ ਕਿ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਦੇ ਇਸ ਸ਼ਹਿਰ ਵਿਚ ਵੀ ਹੁਣ ਇਟਲੀ ਦੇਸ਼ ਵਰਗੇ ਹਲਾਤ ਹੋ ਗਏ ਹਨ। ਕਿਉਂਕਿ ਹੁਣ ਅਮਰੀਕਾ ਦੇ ਵਿਚ ਵੀ ਕਰੋਨਾ ਦੇ ਇਨੇ ਮਰੀਜ਼ ਸਾਹਮਣੇ ਆ ਰਹੇ ਹਨ ਕਿ ਜਿਸ ਕਰਕੇ ਉਥੇ ਦੇ ਹਸਪਤਾਲਾਂ ਵਿਚ ਬੈਡਾਂ ਦੀ ਕਮੀ ਆ ਰਹੀ ਹੈ ਅਤੇ ਡਾਕਟਰਾਂ ਕੋਲ ਮੈਡੀਕਲ ਉਪਕਰਣਾਂ ਦੇ ਨਾਲ- ਨਾਲ ਵੈਟੀਲੇਟਰ ਦੀ ਵੀ ਕਮੀਂ ਆ ਰਹੀ ਹੈ। ਦੂਜੇ ਪਾਸ ਅਮਰੀਕੀ ਪ੍ਰਸ਼ਾਸਨ ਨੇ  ਇਨਾਂ ਚਣੋਤੀਆਂ ਦੇ ਬਾਵਜੂਦ ਕਰੋਨਾ ਨਾਲ ਲੜਨ ਦੇ ਲਈ ਆਪਣੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।