ਕੋਰੋਨਾ ਸੰਕਟ ’ਤੇ ਸਰਕਾਰ ਦਾ ਇਕ ਹੋਰ ਐਲਾਨ-24 ਘੰਟੇ ਬਿਜਲੀ ਨਾਲ ਮਿਲੇਗੀ ਬਿਜਲੀ ਬਿਲ ਵਿਚ ਇਹ ਛੋਟ
CERC ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀਆਂ ਤੇ ਲੇਟ ਚਾਰਜ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਰ ਕੇ ਪੂਰੇ ਦੇਸ਼ ਵਿਚ ਹੋਏ ਲਾਕਡਾਉਨ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਲਈ ਰਾਹਤ ਪੈਕੇਜ ਜਾਰੀ ਕਰ ਦਿੱਤੇ ਹਨ। 24 ਘੰਟੇ ਬਿਜਲੀ ਉਪਲੱਬਧ ਕਰਾਉਣ ਅਤੇ ਬਿਲ ਦੇ ਲੇਟ ਹੋਣ ਤੇ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਿਜਲੀ ਉਪਭੋਗਤਾ ਅਗਲੇ ਤਿੰਨ ਮਹੀਨਿਆਂ ਤਕ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ ਇਸ ਲਈ ਬਿਜਲੀ ਕੰਪਨੀਆਂ ਕੋਲ ਕੈਸ਼ ਦੀ ਕਮੀ ਹੋ ਜਾਵੇਗੀ।
ਲਿਹਾਜਾ ਊਰਜਾ ਵਿਭਾਗ ਨੇ ਰਾਹਤ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਰ ਕੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਹੈ। ਜਿਸ ਕਰ ਕੇ ਦੇਸ਼ ਵਿਚ ਕਾਰੋਬਾਰ ਲਗਭਗ ਠੱਪ ਹੈ। ਕੰਪਨੀਆਂ ਨੂੰ ਨੁਕਸਾਨ ਭਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਪਹਿਲਾਂ ਪਿਛਲੇ ਤਿੰਨ ਦਿਨਾਂ ਵਿਚ ਕਈ ਵੱਡੇ ਕਦਮ ਚੁੱਕੇ ਹਨ। ਸਰਕਾਰ ਨੇ ਮੁਫ਼ਤ ਰਾਸ਼ਨ ਤੋਂ ਲੈ ਕੇ ਹੋਮ ਲੋਨ, ਕਾਰ ਲੋਨ ਅਤੇ ਕ੍ਰੈਡਿਟ ਕਾਰਡ ਈਐਮਆਈ ਭਰਨ ਵਿਚ ਛੋਟ ਵਰਗੇ ਕਈ ਵੱਡੇ ਐਲਾਨ ਕੀਤੇ ਹਨ।
CERC ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀਆਂ ਤੇ ਲੇਟ ਚਾਰਜ ਸਰਚਾਰਜ ਆਦਿ ਨਹੀਂ ਲਗਾਉਣਗੀਆਂ। ਜੇ ਆਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਡਿਸਟ੍ਰੀਬਿਊਸ਼ਨ ਕੰਪਨੀਆਂ ਗਾਹਕਾਂ ਤੋਂ ਵੀ ਲੇਟ ਚਾਰਜ ਜਾਂ ਪੈਨਾਲਿਟੀ ਨਹੀਂ ਲਵੇਗੀ। ਜੇ ਤੁਸੀਂ ਇਸ ਦੌਰਾਨ ਬਿਲ ਨਹੀਂ ਭਰ ਸਕਦੇ ਹੋ ਤਾਂ ਅੱਗੇ ਇਸ ਨੂੰ ਭਰ ਸਕਦੇ ਹੋ। ਇਸ ਤੇ ਕੋਈ ਵੀ ਐਕਸਟਰਾ ਚਾਰਜ ਨਹੀਂ ਵਸੂਲਿਆ ਜਾਵੇਗਾ।
ਇਹਨਾਂ ਸਾਰੇ ਕਦਮਾਂ ਦੁਆਰਾ ਦੇਸ਼ ਵਿਚ 24 ਘੰਟੇ ਸੱਤ ਦਿਨ ਬਿਜਲੀ ਉਪਲੱਬਧ ਕਰਾਉਣਾ ਹੀ ਸਰਕਾਰ ਦਾ ਉਦੇਸ਼ ਹੈ। ਨਵੇਂ ਫ਼ੈਸਲੇ ਤਹਿਤ ਬਿਜਲੀ ਡਿਸਟ੍ਰੀਬਿਊਟ ਕਰਨ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੇ ਛੋਟ ਦੇ ਦਿੱਤੀ ਹੈ ਯਾਨੀ ਇਹ ਕੰਪਨੀਆਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਦੀ ਬਕਾਇਆ ਰਕਮ ਬਾਅਦ ਵਿਚ ਚੁਕਾ ਸਕਦੀਆਂ ਹਨ।
ਬਿਜਲੀ ਡਿਸਟ੍ਰੀਬਿਊਟ ਕਰਨ ਵਾਲੀਆਂ ਕੰਪਨੀਆਂ ਨੂੰ ਬਿਜਲੀ ਮਿਲਦੀ ਰਹੇਗੀ। ਉਹਨਾਂ ਨੂੰ ਤੁਰੰਤ ਪੈਸੇ ਵਾਪਸ ਕਰਨ ਲਈ ਨਹੀਂ ਕਿਹਾ ਜਾਵੇਗਾ। ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਐਡਵਾਂਸ ਪੇਮੈਂਟ ਦੀ ਰਕਮ ਵੀ ਹੁਣ ਕੇਵਲ 50 ਫ਼ੀਸਦੀ ਹੀ ਦੇਣੀ ਪਵੇਗੀ। ਦਸ ਦਈਏ ਕਿ ਦੇਸ਼ ਵਿਚ 70 ਫ਼ੀਸਦੀ ਬਿਜਲੀ ਕੋਲੇ ਤੋਂ ਬਣਦੀ ਹੈ ਇਸ ਲਈ ਕੋਲੇ ਦੀ ਸਪਲਾਈ ਵਿਚ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਇਸ ਲਈ ਰੇਲਵੇ ਨੇ ਵੀ ਕੋਲੇ ਦੀ ਢੁਆਈ ਵਿਚ ਮਦਦ ਦੇਣ ਨੂੰ ਕਿਹਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।