LockDown : ਬਾਰਾਨਸੀ ‘ਚ ਮਾਂ ਦੀ ਹੋਈ ਮੌਤ, ਅੰਤਿਮ ਦਰਸ਼ਨ ਲਈ ਰਾਏਪੁਰ ਤੋਂ ਪੈਦਲ ਹੀ ਚੱਲ ਪਿਆ ਬੇਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋੌਜਵਾਨ ਮੁਰਾਕੀਮ ਦੀ ਮਾਤਾ ਦੀ ਮੌਤ 25 ਮਾਰਚ ਨੂੰ ਬਾਰਾਨਸੀ ਵਿਚ ਹੋ ਗਈ ਸੀ

lockdown

ਭਾਰਤ ਵਿਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ 21 ਦਿਨ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ ਜਿਸ ਦੇ ਕਾਰਨ ਸਾਰਾ ਕੁਝ ਬੰਦ ਕੀਤਾ ਹੋਇਆ ਹੈ। ਜਿਥੇ ਇਕ ਪਾਸੇ ਲੋਕ ਆਪਣੇ ਘਰਾਂ ਵਿਚ ਰਹਿ ਕੇ ਇਸ ਲੌਕਡਾਊਨ ਦੀ ਪਾਲਣਾਂ ਕਰ ਰਹੇ ਹਨ ਉਥੇ ਹੀ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਕਿਸੇ ਦੂਸਰੀ ਜਗ੍ਹਾ ਕੰਮ-ਕਾਰ ਲਈ ਰਹਿਣ ਦੇ ਕਾਰਨ ਇਸ ਲੌਕਡਾਊਨ ਦੇ ਚਲਦਿਆਂ ਹੁਣ ਉਥੇ ਹੀ ਫਸ ਕੇ ਰਹਿ ਗਏ ਹਨ।

ਇਸ ਤਰ੍ਹਾਂ ਦਾ ਇਕ ਮਾਮਲਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।  ਦੱਸ ਦੱਈਏ ਕਿ ਰਾਏਪੁਰ ਵਿਚ ਇਕ ਨੌਜਵਾਨ ਦੀ ਮਾਤਾ ਦੀ ਮੌਤ ਹੋ ਗਈ ਪਰ ਨੌਜਵਾਨ ਬਾਰਾਨਸੀ ਵਿਚ ਹੈ ਇਸ ਲਈ ਉਸ ਨੂੰ ਇਸ ਲੌਕਡਾਊਨ ਦੇ ਕਾਰਨ ਘਰ ਜਾਣ ਲਈ ਕੋਈ ਸਾਧਨ ਨਹੀਂ ਮਿਲ ਰਿਹਾ। ਜਿਸ ਤੋਂ ਬਾਅਦ ਮਜਬੂਰੀ ਦੇ ਵਿਚ ਇਹ ਨੌਜਵਾਨ ਆਪਣੇ ਕੁਝ ਦੌਸਤਾਂ ਨਾਲ ਪੈਦਲ ਹੀ ਬਾਰਾਨਸੀ ਦੇ ਲਈ ਨਿਕਲ ਗਿਆ ਹੈ।

ਜਿਕਰਯੋਗ ਹੈ ਕਿ ਨੋਜਵਾਨ ਮੁਰਾਕੀਮ ਦੀ ਮਾਤਾ ਦੀ ਮੌਤ 25 ਮਾਰਚ  ਨੂੰ ਬਾਰਾਨਸੀ ਵਿਚ ਹੋ ਗਈ ਸੀ । ਜਿਸ ਤੋਂ ਬਾਅਦ ਇਹ ਨੌਜਵਾਨ ਪੈਦਲ ਹੀ ਰਾਏਪੁਰ ਤੋਂ ਕੋਰਿਆ ਜ਼ਿਲ੍ਹੇ ਦੇ ਬੈਕੁਂਠਪੁਰ ਪਹੁੰਚਿਆ। ਮੁਰਾਕੀਮ ਦੇ ਇਕ ਦੌਸਤ ਨੇ ਦੱਸਿਆ ਕਿ ਅਸੀਂ ਲਗਭਗ 20 ਕਿਲੀਮੀਟਰ ਤੱਕ ਪੈਦਲ ਚੱਲੇ ਅਤੇ ਉਸ ਤੋਂ ਬਾਅਦ ਅਸੀਂ 2-3 ਲੋਕਾਂ ਤੋਂ ਰਸਤੇ ਵਿਚ ਲਿਫਟ ਵੀ ਲਈ ਹੈ ਨਾਲ ਹੀ ਉਸ ਨੇ ਦੱਸਿਆ ਕਿ ਇਥੇ ਬੈਕੁੰਠਪੁਰ ਪਹੁੰਚਣ ਵਿਚ ਉਨ੍ਹਾਂ ਦੀ ਇਕ ਮੈਡੀਕਲ ਸਟੋਰ ਦੇ ਮਾਲਕ ਨੇ ਮਦਦ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।