ਹੋਲਿਕਾ ਦਹਿਨ ਦਾ ਪ੍ਰੋਗਰਾਮ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨ ਮਨਾਉਣਗੇ ਹੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਵੱਲੋਂ ਹੋਲਿਕਾ ਦਹਿਨ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। 

farmer

ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਅੱਜ ਕਿਸਾਨਾਂ ਵੱਲੋ 26 ਮਾਰਚ ਦੇ ਭਾਰਤ ਬੰਦ ਮਗਰੋਂ ਹੁਣ ਕਿਸਾਨਾਂ ਨੇ 28 ਮਾਰਚ ਨੂੰ ਟਿੱਕਰੀ ਬਾਰਡਰ 'ਤੇ ਹੋਲਿਕਾ ਦਹਿਨ ਦਾ ਪ੍ਰੋਗਰਾਮ ਰੱਖਿਆ ਹੈ। ਕਿਸਾਨਾਂ ਦਾ ਅੰਦੋਲਨ ਅੱਜ 122 ਵੇਂ ਦਿਨ ਵਿਚ ਦਾਖਿਲ ਹੋ ਗਿਆ ਹੈ। ਕਿਸਾਨਾਂ ਵੱਲੋਂ ਹੋਲਿਕਾ ਦਹਿਨ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। 

ਇਸ ਸਾਲ ਕਿਸਾਨ  ਰੰਗ ਜਾਂ ਗੁਲਾਲ ਨਾਲ ਹੋਲੀ ਨਹੀਂ ਖੇਡਣਗੇ ਬਲਕਿ ਮਿੱਟੀ ਨਾਲ ਇਕ-ਦੂਜੇ ਦੇ ਟਿੱਕਾ ਲਾਉਣਗੇ। ਕਿਸਾਨਾਂ ਨੇ ਹੋਲੀ ਰੰਗਾਂ ਨਾਲ ਨਾ ਖੇਡਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਇਹ ਫੈਸਲਾ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਆ ਹੈ।