ਪੰਜਾਬ 'ਚ 1 ਅਪ੍ਰੈਲ ਤੋਂ ਮਹਿੰਗੀ ਹੋਵੇਗੀ ਯਾਤਰਾ, 11 ਥਾਵਾਂ 'ਤੇ ਵਧੇਗਾ ਟੋਲ ਟੈਕਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਟੋਲ ਟੈਕਸ ਦੀ ਦਰ ਵਿਚ ਸੋਧ ਕੀਤੀ ਹੈ।

Travel will be more expensive in Punjab from April 1

 

ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ  ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਟੋਲ ਟੈਕਸ ਦੀ ਦਰ ਵਿਚ ਸੋਧ ਕੀਤੀ ਹੈ। ਪੰਜਾਬ 'ਚ ਰਾਸ਼ਟਰੀ ਰਾਜਮਾਰਗਾਂ 'ਤੇ ਆਉਣ ਵਾਲੇ 11 ਟੋਲ ਪਲਾਜ਼ਿਆਂ 'ਤੇ 1 ਅਪ੍ਰੈਲ ਤੋਂ ਹੁਣ ਡਰਾਈਵਰਾਂ ਨੂੰ ਵਧੀ ਹੋਈ ਦਰ 'ਤੇ ਟੋਲ ਟੈਕਸ ਦੇਣਾ ਪਵੇਗਾ।

Toll Plaza

ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਲੁਧਿਆਣਾ-ਜਗਰਾਉਂ ਰੋਡ 'ਤੇ ਚੌਕੀਮਾਨ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਰੋਡ 'ਤੇ ਪੰਜ, ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਤਿੰਨ ਅਤੇ ਬਠਿੰਡਾ-ਮਲੋਟ ਰੋਡ 'ਤੇ ਇਕ ਟੋਲ ਪਲਾਜ਼ਾ 'ਤੇ ਵਧੀ ਹੋਈ ਦਰ 'ਤੇ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

NHAI

ਐਨਐਚਏਆਈ ਦੇ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ ਸਚਦੇਵਾ ਨੇ ਦੱਸਿਆ ਕਿ ਟੋਲ ਟੈਕਸ ਦੀਆਂ ਨਵੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਫਾਸਟੈਗ ਸਾਰੇ ਵਾਹਨਾਂ ਲਈ ਲਾਜ਼ਮੀ ਹੋਵੇਗਾ। ਐਨਐਚਏਆਈ ਵਲੋਂ ਵਾਹਨਾਂ ਦੀ ਸ਼੍ਰੇਣੀ ਦੇ ਹਿਸਾਬ ਨਾਲ ਟੋਲ ਟੈਕਸ ਦੀ ਦਰ ਵਧਾਈ ਗਈ ਹੈ। ਕਾਰ ਚਾਲਕਾਂ ਨੂੰ ਪੰਜ ਤੋਂ 10 ਰੁਪਏ ਵੱਧ ਦੇਣੇ ਪੈਣਗੇ ਜਦਕਿ ਹੋਰਨਾਂ ਵਾਹਨਾਂ ਲਈ 10 ਤੋਂ ਲੈ ਕੇ 865 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।