ਰੱਖਿਆ ਮੰਤਰਾਲਾ ਵਲੋਂ 3700 ਕਰੋੜ ਦੇ ਸੌਦਿਆਂ ਨੂੰ ਮਨਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਲਦ ਹੀ ਭਾਰਤ ਦੀ ਫ਼ੌਜੀ ਤਾਕਤ ਹੋਰ ਵਧਣ ਵਾਲੀ ਹੈ ਕਿਉਂਕਿ ਰੱਖਿਆ ਮੰਤਰਾਲਾ ਨੇ 3700 ਕਰੋੜ ਰੁਪਏ ਦੇ ਹਥਿਆਰਾਂ ਦੀ ਖ਼ਰੀਦ ਨੂੰ ਮਨਜ਼ੂਰੀ ...

defence ministry clears procurement proposals worth 3700 crore

ਨਵੀਂ ਦਿੱਲੀ : ਜਲਦ ਹੀ ਭਾਰਤ ਦੀ ਫ਼ੌਜੀ ਤਾਕਤ ਹੋਰ ਵਧਣ ਵਾਲੀ ਹੈ ਕਿਉਂਕਿ ਰੱਖਿਆ ਮੰਤਰਾਲਾ ਨੇ 3700 ਕਰੋੜ ਰੁਪਏ ਦੇ ਹਥਿਆਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿਤੀ ਹੈ। ਇਨ੍ਹਾਂ ਹਥਿਆਰਾਂ ਵਿਚ ਦੇਸ਼ ਵਿਚ ਹੀ ਬਣੀਆਂ ਐਂਟੀ ਟੈਂਕ ਨਾਗ ਮਿਜ਼ਾਈਲਾਂ ਅਤੇ ਨੇਵੀ ਲਈ ਜੰਗੀ ਬੇੜਿਆਂ 'ਤੇ ਵਰਤੋਂ ਵਿਚ ਆਉਣ ਵਾਲੀਆਂ ਗੰਨਜ਼ ਸ਼ਾਮਲ ਹਨ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿਚ ਰੱਖਿਆ ਖ਼ਰੀਦ ਪ੍ਰੀਸ਼ਦ (ਡੀਏਸੀ) ਦੀ ਮੀਟਿੰਗ ਹੋਈ, ਜਿਸ ਵਿਚ ਪੂੰਜੀ ਪ੍ਰਾਪਤੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ। 

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਰੱਖਿਆ ਖ਼ਰੀਦ ਪ੍ਰੀਸ਼ਦ ਨੇ 524 ਕਰੋੜ ਦੀ ਲਾਗਤ ਨਾਲ ਫ਼ੌਜ ਲਈ 300 ਨਾਗ ਐਂਟੀ ਟੈਂਕ ਮਿਜ਼ਾਈਲ ਸਿਸਟਮ ਦੀ ਖ਼ਰੀਦ ਨੂੰ ਮਨਜ਼ੂਰੀ ਦਿਤੀ। ਨਾਗ ਮਿਜ਼ਾਈਲ ਚਾਰ ਕਿਲੋਮੀਟਰ ਦੀ ਰੇਂਜ ਵਿਚ ਦੁਸ਼ਮਣ ਦੇ ਕਿਸੇ ਵੀ ਟੈਂਕ ਨੂੰ ਦਿਨ ਅਤੇ ਰਾਤ ਵਿਚ ਤਬਾਹ ਕਰ ਸਕਦੀ ਹੈ। 

ਇਸ ਦੇ ਨਾਲ ਹੀ ਨੇਵੀ ਲਈ ਜੰਗੀ ਬੇੜਿਆਂ 'ਤੇ ਤਾਇਨਾਤੀ ਲਈ 3000 ਕਰੋੜ ਦੀ ਲਾਗਤ ਨਾਲ 127 ਐਮਐਮ ਕੈਲੀਬਰ ਗੰਨ ਦੀ ਖ਼ਰੀਦ ਨੂੰ ਵੀ ਹਰੀ ਝੰਡੀ ਦਿਤੀ ਗਈ ਹੈ। ਇਹ ਗੰਨਜ਼ ਨਵੇਂ ਬਣ ਰਹੇ ਜੰਗੀ ਬੇੜਿਆਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ। ਅਮਰੀਕਾ ਦੀ ਬੀਏਈ ਸਿਸਟਮ ਨਾਲ ਇਹ ਖ਼ਰੀਦ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਿਚ ਕੀਤੀ ਜਾਵੇਗੀ। 

ਉਥੇ ਹੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵਲੋਂ ਤਿਆਰ ਕੀਤੀ ਗਈ ਨਾਗ ਮਿਜ਼ਾਈਲ ਪ੍ਰਣਾਲੀ 524 ਕਰੋੜ ਰੁਪਏ ਵਿਚ ਫ਼ੌਜ ਲਈ ਖ਼ਰੀਦੀ ਜਾਵੇਗੀ। ਇਸ ਪ੍ਰਣਾਲੀ ਵਿਚ ਤੀਜੀ ਪੀੜ੍ਹੀ ਦੀ ਟੈਂਕ ਵਿਰੋਧੀ ਟੀਚਾ ਮਿਜ਼ਾਈਲ ਅਤੇ ਮਿਜ਼ਾਈਲ ਵਾਹਨ ਸ਼ਾਮਲ ਹੈ। ਨਾਗ ਮਿਜ਼ਾਈਲ ਪ੍ਰਣਾਲੀ ਰਾਤ ਦਿਨ ਕਿਸੇ ਵੀ ਸਮੇਂ ਹਮਲਾ ਕਰ ਕੇ ਦੁਸ਼ਮਣਾਂ ਦੇ ਟੈਂਕਾਂ ਨੂੰ ਤਬਾਹ ਕਰ ਸਕਦੀ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਇਸ ਨਾਲ ਫ਼ੌਜ ਦੀ ਸਮਰੱਥਾ ਵਿਚ ਜ਼ਿਕਰਯੋਗ ਵਾਧਾ ਹੋਵੇਗਾ।