ਪਹਿਲੇ ਤਿੰਨ ਗੇੜਾਂ 'ਚ ਕਾਂਗਰਸ ਅਤੇ ਸਹਿਯੋਗੀ ਐਨ.ਡੀ.ਏ. ਤੋਂ ਅੱਗੇ ਨਿਕਲ ਗਏ ਹਨ : ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਪਹਿਲੇ ਤਿੰਨ ਗੇੜਾਂ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਤੇ

P. Chidambaram

ਮੁੰਬਈ, : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਪਹਿਲੇ ਤਿੰਨ ਗੇੜਾਂ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ 'ਤੇ ਵੱਡੇ ਫ਼ਰਕ ਨਾਲ ਅੱਗੇ ਨਿਕਲ ਗਈਆਂ ਹਨ। ਇਨ੍ਹਾਂ ਤਿੰਨ ਗੇੜਾਂ ਵਿਚ 303 ਸੀਟਾਂ 'ਤੇ ਵੋਟਾਂ ਪਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਕ ਦਿਨ ਪਹਿਲਾਂ ਮੁੰਬਈ ਵਿਚ ਦਾਅਵਾ ਕੀਤਾ ਸੀ ਕਿ ਕਾਂਗਰਸ ਇਨ੍ਹਾਂ ਲੋਕ ਸਭਾ ਚੋਣਾਂ ਵਿਚ 50 ਸੀਟਾਂ ਵੀ ਨਹੀਂ ਜਿੱਤੇਗੀ। ਇਸ 'ਤੇ ਪਲਟਵਾਰ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਇਹ ਟਿਪਣੀ ਕੀਤੀ ਹੈ। 

ਇਕ ਪੱਤਰਕਾਰ ਮਿਲਣੀ ਦੌਰਾਨ ਚਿਦੰਬਰਮ ਨੇ ਕਿਹਾ, ''ਕਾਂਗਰਸ ਵੱਡੇ ਫ਼ਰਕ ਨਾਲ ਅੱਗੇ ਹੈ ਅਤੇ ਭਾਜਪਾ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਕ ਗਠਜੋੜ ਵਜੋਂ, ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਭਾਜਪਾ ਅਤੇ ਉਸ ਦੇ ਸਹਿਯੋਗੀਆਂ 'ਤੋਂ ਅੱਗੇ ਹੈ। ਉਨ੍ਹਾਂ ਕਿਹਾ ਅਧੂਰਾ ਕੰਮ ਇਸ ਪਹਿਲ ਨੂੰ ਬਣਾਈ ਰਖਣਾ ਹੈ। ਅਸੀਂ ਹੋਰ ਅੱਗੇ ਵਧਣਾ ਹੈ ਅਤੇ ਇਹ ਨਿਸ਼ਚਤ ਕਰਨਾ ਹੈ ਕਿ ਭਾਜਪਾ ਨੂੰ ਹੋਰ ਵੱਧ ਸੀਟਾਂ 'ਤੇ ਪਿੱਛੇ ਛਡਿਆ ਜਾਵੇ।''  (ਪੀਟੀਆਈ)