'ਕੋਰੋਨਾ ਦਾ ਖ਼ਤਰਾ ਅਜੇ ਟਲਿਆ ਨਹੀਂ'

ਏਜੰਸੀ

ਖ਼ਬਰਾਂ, ਰਾਸ਼ਟਰੀ

'ਕੋਰੋਨਾ ਦਾ ਖ਼ਤਰਾ ਅਜੇ ਟਲਿਆ ਨਹੀਂ'

NewZeland Prime Minister

ਔਕਲੈਂਡ 28 ਅਪ੍ਰੈਲ (ਪਪ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦਿਆ ਆਖਿਆ ਹੈ ਕਿ ਕਰੋਨਾ ਖਿਲਾਫ ਸਾਡੀ ਰਾਸ਼ਟਰੀ ਲੜਾਈ ਅਜੇ ਖਤਮ ਨਹੀਂ ਹੋਈ। ਉਨ੍ਹਾਂ ਅੰਗਰੇਜ਼ੀ ਮੁਹਾਵਰੇ 'ਆਊਟ ਆਫ ਵੁੱਡਜ਼' ਦਾ ਹਵਾਲਾ ਦਿੰਦਿਆ ਕਿਹਾ ਕਿ ਲੈਵਲ-4 ਤੋਂ ਲੈਵਲ-3 ਕਰੋਨਾ ਤਾਲਾਬੰਦੀ ਕਰਨ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਅਸੀਂ ਖਤਰੇ ਤੋਂ ਬਾਹਰ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਸਾਡੀ ਹੁਣ ਤੱਕ ਦੀ ਲੜਾਈ ਦੇ ਵਿਚ ਅਜਿਹਾ ਮੌਕਾ ਇਕ ਵਾਵੀ ਨਹੀਂ ਆਇਆ ਕਿ ਅਸੀਂ ਕਹਿ ਸਕਦੇ ਹੋਈਏ ਕਿ ਅਸੀਂ ਕਰੋਨਾ ਨੂੰ ਜਿੱਤ ਲਿਆ ਹੈ। ਰ

ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਵਿਆਪੀ 35 ਨਵੇਂ ਨੌਕਰੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਕਿ ਰੁਜ਼ਗਾਰ ਦਾਤਾ ਅਤੇ ਨੌਕਰੀ ਭਾਲਣ ਵਾਲੇ ਇਕ ਦੂਜੇ ਨਾਲ ਤਾਲਮੇਲ ਕਰ ਕੰਮ ਦੀ ਸ਼ੁਰੂਆਤ ਕਰ ਸਕਣ।