ਇੰਦੌਰ 'ਚ ਪਥਰਾਅ ਦਾ ਸ਼ਿਕਾਰ ਰਹੀ ਡਾਕਟਰਨੀ ਕੋਰੋਨਾ ਤੋਂ ਪੀੜਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਦੌਰ 'ਚ ਪਥਰਾਅ ਦਾ ਸ਼ਿਕਾਰ ਰਹੀ ਡਾਕਟਰਨੀ ਕੋਰੋਨਾ ਤੋਂ ਪੀੜਤ

28
ਇੰਦੌਰ, 28 ਅਪ੍ਰੈਲ : ਸਿਹਤ ਕਾਮਿਆਂ 'ਤੇ ਪਥਰਾਅ ਦੀ ਬਹੁਚਰਚਿਤ ਘਟਨਾ ਨਾਲ ਖ਼ਬਰਾਂ ਵਿਚ ਆਏ ਇੰਦੌਰ ਦੇ ਟਾਟਪੱਟੀ ਬਾਖਲ ਇਲਾਕੇ ਵਿਚ ਕੋਰੋਨਾ ਲਾਗ ਦੀ ਰੋਕਥਾਮ ਦੀ ਮੁਹਿੰਮ ਵਿਚ ਸ਼ਾਮਲ 26 ਸਾਲਾ ਡਾਕਟਰਨੀ ਇਸ ਮਹਾਮਾਰੀ ਤੋਂ ਪੀੜਤ ਮਿਲੀ ਹੈ। ਸੀਐਮਐਚਓ ਪ੍ਰਵੀਨ ਜੜੀਆ ਨੇ ਦਸਿਆ, '26 ਸਾਲਾ ਮਹਿਲਾ ਡਾਕਟਰ ਪਾਜ਼ੇਵਿਟ ਮਿਲੀ ਹੈ। ਉਸ ਨੂੰ ਸ਼ਹਿਰ ਦੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਾਨੂੰ ਸ਼ੱਕ ਹੈ ਕਿ ਉਹ ਡਿਊਟੀ ਦੌਰਾਨ ਟਾਟਪੱਟੀ ਇਲਾਕੇ ਵਿਚ ਹੀ ਕਿਸੇ ਵਿਅਕਤੀ ਦੇ ਸੰਪਰਕ ਵਿਚ ਆ ਕੇ ਇਸ ਬੀਮਾਰੀ ਦੀ ਲਪੇਟ ਵਿਚ ਆਈ।'28

 


    ਅਧਿਕਾਰੀਆਂ ਨੇ ਦਸਿਆ ਕਿ ਇਹ ਇਲਾਕਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚ ਹੈ ਜਿਥੇ ਭਾਰੀ ਗਿਣਤੀ ਵਿਚ ਕੋਵਿਡ-19 ਦੇ ਮਰੀਜ਼ ਮਿਲੇ ਹਨ। ਸੰਘਣੀ ਆਬਾਦੀ ਵਾਲੇ ਇਸ ਖ਼ਿੱਤੇ ਨੂੰ ਕਈ ਦਿਨ ਪਹਿਲਾਂ ਹੀ ਕੰਟੇਨਮੈਂਟ ਜ਼ੋਨ ਐਲਾਨ ਕੇ ਸੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਸਿਹਤ ਕਾਮਿਆਂ 'ਤੇ ਇਕ ਅਪ੍ਰੈਲ ਨੂੰ ਹੋਏ ਪਥਰਾਅ ਵਿਚ ਦੋ ਹੋਰ ਮਹਿਲਾ ਡਾਕਟਰਾਂ ਦੇ ਪੈਰਾਂ ਵਿਚ ਸੱਟਾਂ ਵੱਜੀਆਂ ਸਨ। ਇਹ ਟੀਮ ਵਾਇਰਸ ਲਾਗ ਦੇ ਇਕ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣ ਗਈ ਸੀ।


   ਦੋਵੇਂ ਮਹਿਲਾ ਡਾਕਟਰ ਇਸ ਖੇਤਰ ਵਿਚ ਫੈਲੀ ਮਹਾਮਾਰੀ ਵਿਰੁਧ ਜਾਰੀ ਮੁਹਿੰਮ ਵਿਚ ਪਥਰਾਅ ਦੇ ਅਗਲੇ ਹੀ ਦਿਨ ਮੁੜ ਜੁਟ ਗਈਆਂ ਸਨ। ਇਸ ਘਟਨਾ ਸਬੰਧੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।  
(ਏਜੰਸੀ)