ਮੁੰਬਈ 'ਚ ਚੋਰ ਹੀ ਨਿਕਲਿਆ ਕਰੋਨਾ ਪੌਜਟਿਵ, 24 ਪੁਲਿਸ ਕਰਮੀਆਂ ਸਮੇਤ ਕੋਰਟ ਸਟਾਫ ਨੂੰ ਕੀਤਾ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਰ ਦੇ ਦੋ ਹੋਰ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਵੀ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

corona

ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਦਾ ਹੈ ਜਿੱਥੇ ਮਰੀਜ਼ਾਂ ਦੀ ਗਿਣਤੀ ਵਿਚ ਪੂਰੇ ਦੇਸ਼ ਨਾਲ ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਅੱਜ ਮਹਾਂਰਾਸ਼ਟਰ ਦੇ ਮੁੰਬਈ ਵਿਚ ਇਕ ਚੋਰ ਨੂੰ ਫੜਨ ਦੇ ਚੱਕਰ ਵਿਚ 24 ਲੋਕਾਂ ਕੁਆਰੰਟੀਨ ਕਰਨਾ ਪਿਆ ਹੈ।  ਇਨ੍ਹਾਂ ਵਿਚ ਗੋਰੋਗਾਂਵ ਵੈਸਟ ਦੇ ਬਾਂਗੁਰਨਗਰ ਦੇ ਪੁਲਿਸ ਅਧਿਕਾਰੀ ਅਤੇ ਮੈਜਿਸਟਰੇਟ ਕੋਰਟ ਦੇ ਦੋ ਸਟਾਫ ਮੈਂਬਰ ਵੀ ਸ਼ਾਮਿਲ ਹਨ।

ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 22 ਸਾਲਾ ਇਕ ਨੌਜਵਾਨ ਨੂੰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਸਮੇਂ ਕਿਸੇ ਨੂੰ ਵੀ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਇਹ ਚੋਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ। ਕੋਰਟ ਵਿਚ ਪੇਸ਼ ਕਰਨ ਅਤੇ ਪੁਲਿਸ ਹਿਰਾਸਤ ਵਿਚ ਇਕ ਦਿਨ ਬਿਤਾਉਣ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। 

ਇਸ ਤੋਂ ਬਾਅਦ ਉਸ ਨੂੰ ਤਲੋਜਾ ਜ਼ੇਲ੍ਹ ਵਿਚ ਲਿਜਾਇਆ ਗਿਆ। ਦੱਸ ਦੱਈਏ ਕਿ ਚੋਰ ਦਾ ਕਰੋਨ ਟੈਸਟ ਨਾ ਹੋਣ ਕਰਕੇ ਜੇਲ ਸੁਪਰਡੈਂਟ ਦੇ ਵੱਲੋਂ ਉਸ ਨੂੰ ਅੰਦਰ ਰੱਖਣ ਤੋਂ ਮਨਾ ਕਰ ਦਿੱਤਾ ਪਰ ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਉਂਣ ਤੇ ਪਤਾ ਲੱਗਾ ਕਿ ਇਹ ਚੋਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ।

ਜਿਸ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਸਾਰੇ ਪੁਲਿਸ ਕਰਮਚਾਰੀਆਂ ਨੂੰ ਘਰਾਂ ਵਿਚ ਕੁਆਰੰਟੀਨ ਹੋ ਕੇ ਰਹਿਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਚੋਰ ਦੇ ਦੋ ਹੋਰ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਵੀ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।