ਕੋਰੋਨਾ ਜੰਗ ਦੌਰਾਨ ਪੀਐਮ ਮੋਦੀ ਨੂੰ ਮਿਲਿਆ ਪਰਵਾਸੀ ਭਾਰਤੀਆਂ ਦਾ ਸਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਲੋਬਲ ਮਹਾਮਾਰੀ ਖਿਲਾਫ ਲੜਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਦੇ ਪਰਵਾਸੀ ਭਾਰਤੀ ਸੰਗਠਨਾਂ ਦਾ ਸਮਰਥਨ ਹਾਸਲ ਹੋਇਆ ਹੈ।

Photo

ਨਵੀਂ ਦਿੱਲੀ: ਗਲੋਬਲ ਮਹਾਮਾਰੀ ਖਿਲਾਫ ਲੜਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਦੇ ਪਰਵਾਸੀ ਭਾਰਤੀ ਸੰਗਠਨਾਂ ਦਾ ਸਮਰਥਨ ਹਾਸਲ ਹੋਇਆ ਹੈ। ਪਰਵਾਸੀ ਭਾਰਤੀਆਂ ਨੇ ਭਾਰਤ ਦੀ ਕੋਰੋਨਾ ਦੇ ਖਿਲਾਫ ਜੰਗ ਵਿਚ ਪ੍ਰਧਾਨ ਮੰਤਰੀ ਦੇ ਨਾਲ ਅਪਣੀ ਇਕਜੁੱਟਤਾ ਜ਼ਾਹਿਰ ਕੀਤੀ ਹੈ।

ਉਹਨਾਂ ਨੇ ਪੀਐਮ ਮੋਦੀ ਦੀਆਂ ਕੋਸ਼ੀਸ਼ਾਂ ਦੀ ਕਾਫੀ ਤਾਰੀਫ ਕੀਤੀ। ਨਿਊਜ਼ੀਲੈਂਡ ਤੋਂ ਲੈ ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਲੈ ਕੇ ਯੂਨਾਇਟਡ ਕਿੰਗਡਮ ਤੱਕ, 500 ਤੋਂ ਜ਼ਿਆਦਾ ਪਰਵਾਸੀ ਭਾਰਤੀ ਸੰਗਠਨਾਂ ਨੇ ਕੋਰੋਨਾ ਵਾਇਰਸ ਨੂੰ ਭਾਰਤ ਵਿਚ ਫੈਲਣ ਤੋਂ ਰੋਕਣ ਲਈ ਪੀਐਮ ਮੋਦੀ ਵੱਲੋਂ ਕੀਤੀ ਗਈ ਪਹਿਲ ਦਾ ਸਮਰਥਨ ਕੀਤਾ ਹੈ।

ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਪਰਵਾਸੀ ਭਾਰਤੀਆਂ ਦੇ ਸੰਗਠਨਾਂ ਨੇ ਕੋਰੋਨਾ ਨਾਲ ਜੰਗ ਵਿਚ ਅਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਦੂਜਿਆਂ ਦੀ ਮਦਦ ਕਰਨ ਵਾਲਿਆਂ ਨੂੰ ਸਲਾਮ ਕੀਤਾ ਹੈ।

ਸੰਗਠਨਾਂ ਨੇ ਕੋਵਿਡ 19 ਦੇ ਇਸ ਦੌਰ ਵਿਚ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਸਾਥ ਦੇਣ ਵਾਲੀਆਂ ਸਾਰੀਆਂ ਸਰਕਾਰੀ, ਪ੍ਰਾਈਵੇਟ ਅਤੇ ਸੋਸ਼ਲ ਸੈਕਟਰ ਦੇ ਸੰਗਠਨਾਂ ਦੀ ਵੀ ਤਾਰੀਫ ਵੀ ਕੀਤੀ ਹੈ। ਪਰਵਾਸੀ ਸੰਗਠਨਾਂ ਨੇ ਭਾਰਤ ਦੀ 130 ਕਰੋੜ ਜਨਤਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ਹੈ। 

ਇਹਨਾਂ ਸੰਗਠਨਾਂ ਨੇ ਦਿੱਤਾ ਮੋਦੀ ਦਾ ਸਾਥ
ਅਮਰੀਕਾ ਵਿਚ ਅਮਰੀਕਨ ਤੇਲਗੂ ਐਸੋਸੀਏਸ਼ਨ, ਅਮਰੀਕਨਸ ਫਾਰ ਹਿੰਦੂ, ਅਮਰੀਕਨ ਕ੍ਰਿਕਟ ਅਕੈਡਮੀ, ਅਮਰੀਕਨ ਇੰਡੀਅਨ ਐਸੋਸੀਏਸ਼ਨ, ਸੰਸਕ੍ਰਿਤ ਭਾਰਤੀ ਯੂਐਸਏ ਆਦਿ ਸੰਗਠਨਾਂ ਨੇ ਕੋਰੋਨਾ ਖਿਲਾਫ ਭਾਰਤ ਦੀ ਲੜਾਈ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕੀਤਾ ਹੈ। ਇਸੇ ਤਰ੍ਹਾਂ ਪੈਰਿਸ ਵਿਚ ਐਨਆਰਆਈ ਪੰਜਾਬ ਸਭਾ ਸਮੇਤ ਕਈ ਹੋਰ ਸੰਗਠਨਾਂ ਨੇ ਭਾਰਤ ਨਾਲ ਇਕਜੁੱਟਤਾ ਦਿਖਾਈ ਹੈ।