ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਅਲੱਗ ਰਖਿਆ ਜਾਵੇ : ਸਿਹਤ ਮੰਤਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿਚ ਹੀ ਅਲੱਗ ਰਖਿਆ ਜਾਵੇ : ਸਿਹਤ ਮੰਤਰਾਲਾ

Ministry of Health

ਨਵੀਂ ਦਿੱਲੀ, 28 ਅਪ੍ਰੈਲ : ਸਿਹਤ ਮੰਤਰਾਲੇ ਨੇ ਬੇਹੱਦ ਮਾਮੂਲੀ ਲੱਛਣਾਂ ਵਾਲੇ ਪੀੜਤ ਮਰੀਜ਼ਾਂ ਨੂੰ ਘਰਾਂ ਵਿਚ ਹੀ ਅਲੱਗ ਰੱਖ ਕੇ ਇਲਾਜ ਅਤੇ ਦੇਖਭਾਲ ਕਰਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।Ministry of Health


    ਸਿਹਤ ਮੰਤਰਾਲੇ ਦੇ ਅਧਿਕਾਰੀ ਲਵ ਅਗਰਵਾਲ ਨੇ ਦਸਿਆ ਕਿ ਇਹ ਦਿਸ਼ਾ-ਨਿਰਦੇਸ਼ ਪਿਛਲੇ ਦਿਨੀਂ ਸ਼ੱਕੀ ਮਰੀਜ਼ਾਂ ਨੂੰ ਅਲੱਗ-ਥਲੱਗ ਕਰਨ ਬਾਰੇ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੇ ਵਾਧੇ ਵਿਚ ਹੀ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਬਜਾਏ ਘਰ ਵਿਚ ਹੀ ਅਲੱਗ ਰਖਣਾ ਜ਼ਿਆਦਾ ਸੁਰੱਖਿਅਤ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਅਜਿਹੇ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕੀਤਾ ਜਾਵੇਗਾ ਜਦਕਿ ਉਸ ਦੀ ਦੇਖਭਾਲ ਕਰਨ ਵਾਲੇ ਲਈ ਵੀ ਵਿਸ਼ੇਸ਼ ਸੁਰੱਖਿਆ ਤਰੀਕੇ ਸੁਝਾਏ ਗਏ ਹਨ।


    ਮੰਤਰਾਲੇ ਨੇ ਕਿਹਾ ਕਿ ਲੱਛਣ ਜਾਂ ਬੀਮਾਰੀ ਦੇ ਸ਼ੁਰੂਆਤੀ ਲੱਛਣ ਵਾਲੇ ਲੋਕ ਖ਼ੁਦ ਹੀ ਅਪਣੇ ਆਪ ਨੂੰ ਘਰ ਵਿਚ ਅਲੱਗ ਰੱਖ ਸਕਦੇ ਹਨ ਤਾਕਿ ਉਹ ਪਰਵਾਰ ਦੇ ਹੋਰ ਜੀਆਂ ਨਾਲ ਰਹਿੰਦਿਆਂ ਬੀਮਾਰੀ ਨਾਲ ਲੜ ਸਕਣ। ਮਰੀਜ਼ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਅਤੇ ਹਸਪਤਾਲ ਵਿਚਾਲੇ ਤਾਲਮੇਲ ਕਾਇਮ ਰਹਿਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਮੋਬਾਈਲ 'ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਵੀ ਅਪੀਲ ਕੀਤੀ ਗਈ ਹੈ।  (ਏਜੰਸੀ)